350ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ
Friday, Nov 28, 2025 - 06:19 PM (IST)
ਮਹਿਲ ਕਲਾਂ (ਲਕਸ਼ਦੀਪ ਗਿੱਲ) : 350ਸਾਲਾ ਸ਼ਹੀਦੀ ਸਮਾਗਮ ਦੇ ਚੱਲਦੇ ਭਾਜਪਾ ਆਗੂਆਂ ਵਲੋਂ ਸ਼ਹਿਰਾਂ ਪਿੰਡਾਂ, ਜ਼ਿਲ੍ਹ ਕਸਬਿਆਂ ਅੰਦਰ ਆਪੋ-ਆਪਣੇ ਪੱਧਰ 'ਤੇ ਸ਼ਹੀਦੀ ਸਮਾਗਮ ਮਨਾਆ ਜਾ ਰਹੇ ਹਨ। ਇਸੇ ਦੇ ਤਹਿਤ ਕਸਬਾ ਮਹਿਲ ਕਲਾਂ ਦੇ, ਮੰਡਲ ਪ੍ਰਧਾਨ ਸੁਰਿੰਦਰ ਕੁਮਾਰ ਕਾਲਾ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ 350ਸਾਲਾ ਦਿਵਸ ਮਨਾਉਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਬੀਜੇਪੀ ਦੇ ਕੁਲਦੀਪ ਚੰਦ ਮਿੱਤਲ, ਐੱਸ. ਡੀ. ਐੱਮ ਹਰਕੰਵਲਜੀਤ ਸਿੰਘ ਹਲਕਾ ਇੰਚਾਰਜ ਰਾਏਕੋਟ, ਨੰਬਰਦਾਰ ਬਲਵੀਰ ਸਿੰਘ ਕਿਸਾਨ ਮੋਰਚਾ ਪੰਜਾਬ, ਬਲਦੀਪ ਸਿੰਘ ਮਹਿਲ ਖੁਰਦ, ਗੁਰਸ਼ਰਨ ਸਿੰਘ ਠੀਕਰੀਵਾਲ, ਪਰਜੀਤ ਸਿੰਘ ਹੰਸ ਕਿਰਪਾਲ ਸਿੰਘ ਵਾਲਾ ਯੁਵਾ ਮੋਰਚਾ ਪ੍ਰਧਾਨ, ਮਹਿੰਦਰ ਸਿੰਘ ਖਾਲਸਾ, ਬੁੱਧ ਸਿੰਘ ਸਰਪੰਚ ਸੀਲੋਆਣਾ ਆਦਿ ਪਹੁੰਚੇ।
ਇਨ੍ਹਾਂ ਪ੍ਰਮੁੱਖ ਭਾਜਪਾ ਅਹੁਦੇਦਾਰਾਂ ਤੋਂ ਇਲਾਵਾ ਰਘਵੀਰ ਰੱਗਾ, ਜਸਪਾਲ ਜੱਸੂ, ਸੁਭਾਸ਼ ਕੁਮਾਰ, ਸ਼ਿਵ ਧਾਮ ਕੁਟੀਆ ਮਹਿਲ ਕਲਾਂ ਦੇ ਪ੍ਰਮੁੱਖ ਸੇਵਾਦਾਰ ਬਾਬਾ ਪੁਰਸ਼ੋਤਮ ਦਾਸ ਜੀ, ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਪਹੁੰਚ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਕੁਰਬਾਨੀ ਨੂੰ ਸੱਜਦਾ ਕੀਤਾ। ਪਾਠ ਦੀ ਸਮਾਪਤੀ ਤੋਂ ਬਾਅਦ ਹਰ ਹਰਕੰਵਲਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਢਾਲਣ ਦੀ ਲੋੜ ਹੈ।
