ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ''ਚ, ਬੱਚੇ ਦੀ ਮੌਤ

Tuesday, Jun 07, 2016 - 04:59 PM (IST)

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ''ਚ, ਬੱਚੇ ਦੀ ਮੌਤ

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ)— ਵਿਆਹ ਸਮਾਗਮ ਦੀਆਂ ਖੁਸ਼ੀਆਂ ਉਸ ਸਮੇਂ ਗਮ ''ਚ ਬਦਲ ਗਈਆਂ ਜਦੋਂ ਨਾਨਕੇ ਘਰ ਵਿਆਹ ''ਚ ਆਏ ਇਕ ਛੋਟੇ ਬੱਚੇ ਦੀ ਇਕ ਕਾਰ ਵਲੋਂ ਫੇਟ ਮਾਰ ਦੇਣ ਕਾਰਨ ਮੌਤ ਹੋ ਗਈ। ਸਿਵਲ ਹਸਪਤਾਲ ''ਚ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਦਾਦਾ ਜੁਗਰਾਜ ਸਿੰਘ ਵਾਸੀ ਰਾਏਕੋਟ ਨੇ ਦੱਸਿਆ ਕਿ ਉਸ ਦਾ ਪੋਤਾ ਰੋਸ਼ਨਦੀਪ ਸਿੰਘ ਜੋ ਕਿ ਚੌਥੀ ਕਲਾਸ ''ਚ ਪੜ੍ਹਦਾ ਸੀ। ਆਪਣੇ ਨਾਨਕੇ ਪਿੰਡ ਵਜੀਦਕੇ ''ਚ ਵਿਆਹ ਸਮਾਗਮ ''ਚ ਸ਼ਾਮਲ ਹੋਣ ਲਈ ਆਇਆ ਸੀ।
ਬੀਤੀ ਸਾਮੀਂ ਉਹ ਕਿਸੇ ਦੇ ਘਰ ਗਿਆ ਹੋਇਆ ਸੀ। ਜਦੋਂ ਉਹ ਉਨ੍ਹਾਂ ਦੇ ਘਰ ਤੋਂ ਵਾਪਸ ਆਪਣੇ ਨਾਨਕੇ ਘਰ ਆ ਰਿਹਾ ਸੀ ਤਾਂ ਰਸਤੇ ਵਿਚ ਇਕ ਕਾਰ ਨੇ ਉਸ ਨੂੰ ਫੇਟ ਮਾਰ ਦਿੱਤੀ। ਜਿਸ ਕਾਰਨ ਉਹ ਗੰਭੀਰ ਰੂਪ ''ਚ ਜ਼ਖਮੀ ਹੋ ਗਿਆ। ਕਾਰ ਚਾਲਕ ਉਸ ਨੂੰ ਚੁੱਕ ਕੇ ਇਲਾਜ ਲਈ ਸਿਵਲ ਹਸਪਤਾਲ ''ਚ ਲੈ ਆਇਆ ਪਰ ਇਲਾਜ ਦੌਰਾਨ ਬੱਚੇ ਦੀ ਮੌਤ ਹੋ ਗਈ ਅਤੇ ਕਾਰ ਚਾਲਕ ਆਪਣੀ ਕਾਰ ਹਸਪਤਾਲ ਛੱਡ ਕੇ ਫਰਾਰ ਹੋ ਗਿਆ।


author

Gurminder Singh

Content Editor

Related News