ਬਿਜਲੀ ਬਿੱਲ ਅਪਡੇਟ ਕਰਨ ਦੀ ਆੜ ’ਚ ਆਨਲਾਈਨ ਠੱਗੀ ਮਾਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼

07/24/2022 3:43:31 PM

ਸੰਗਰੂਰ (ਸਿੰਗਲਾ) - ਆਨਲਾਈਨ ਬਿਜਲੀ ਬਿੱਲ ਅਪਡੇਟ ਕਰਨ ਦੀ ਆੜ ’ਚ 1 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ ਮਾਮਲੇ ਨੂੰ ਪੁਲਸ ਨੇ 48 ਘੰਟਿਆਂ ’ਚ ਸੁਲਝਾਉਂਦਿਆਂ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ, ਜਦਕਿ 2 ਹੋਰ ਨੂੰ ਨਾਮਜ਼ਦ ਕੀਤਾ। ਅਜੈ ਪਾਲ ਸਿੰਘ ਉਪ ਕਪਤਾਨ ਪੁਲਸ ਸਬ ਡਵੀਜ਼ਨ ਸੰਗਰੂਰ ਨੇ ਦੱਸਿਆ ਕਿ ਧਰਮਪਾਲ ਬਾਤਿਸ਼ ਪੁੱਤਰ ਸੱਤਿਆਪਾਲ ਬਾਤਿਸ਼ ਨੇ ਉਸਦੇ ਘਰ ਦੇ ਮੀਟਰ ਦਾ ਬਿੱਲ ਆਨਲਾਈਨ ਅਪਡੇਟ ਕਰਨ ਸਬੰਧੀ ਗੱਲਾਂ ਕਰਕੇ ਝਾਂਸੇ ’ਚ ਲੈ ਲਿਆ। ਉਸ ਪਾਸੋਂ ਮੋਬਾਇਲ ਫੋਨ ’ਤੇ ‘ਕੁਵਿੱਕਸਪੋਟ ਟੀਮ ਵਿਊਅਰ’ ਐਪਲੀਕੇਸ਼ਨ ਡਾਊਨਲੋਡ ਕਰਵਾ ਕੇ ਅਤੇ ਏ.ਟੀ.ਐੱਮ. ਦੀ ਸਾਰੀ ਡਿਟੇਲ ਹਾਸਲ ਕਰ ਕੇ ਧਰਮਪਾਲ ਬਾਤਿਸ਼ ਦੇ ਪੀ. ਐੱਨ. ਬੀ. ਬੈਂਕ ਦੇ ਖਾਤੇ ’ਚੋਂ 100024 ਕੱਢ ਕੇ ਠੱਗੀ ਮਾਰ ਲਈ। ਇਸ ਸਬੰਧੀ ਮੁਕੱਦਮਾ ਥਾਣਾ ਸਿਟੀ ਸੰਗਰੂਰ ਦਰਜ ਹੋਇਆ।

ਪੜ੍ਹੋ ਇਹ ਵੀ ਖ਼ਬਰ: 'ਗੋਲਡਨ ਬੁਆਏ' ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਮਗਾ 

ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਸੰਗਰੂਰ ਨੇ ਸਾਈਬਰ ਕਰਾਈਮ ਸੈੱਲ ਸੰਗਰੂਰ ਟੀਮ ਦੀ ਮਦਦ ਨਾਲ 21.07.2022 ਨੂੰ ਵਿਸ਼ਾਲ ਪੁੱਤਰ ਸੁਨੀਲ ਕੁਮਾਰ, ਦੀਵਾਂਸ਼ੂ ਮਿੱਤਲ ਪੁੱਤਰ ਦੇਵ ਰਾਜ ਮਿੱਤਲ, ਸੰਜੀਵ ਕੁਮਾਰ ਉਰਫ ਸ਼ੈਂਕੀ ਪੁੱਤਰ ਸੁਦਰਸ਼ਨ ਕੁਮਾਰ ਅਤੇ ਇਕ ਬਾਹਰਲੀ ਸਟੇਟ ਦੇ ਨਾਮਾਲੂਮ ਵਿਅਕਤੀ ਨੂੰ ਨਾਮਜ਼ਦ ਕਰਕੇ ਮੁਕੱਦਮਾ ਦਰਜ ਕਰ ਲਿਆ। ਪੁਲਸ ਨੇ 48 ਘੰਟਿਆਂ ਦੇ ਅੰਦਰ-ਅੰਦਰ ਵਿਸ਼ਾਲ ਅਤੇ ਦਿਵਾਸ਼ੂ ਮਿੱਤਲ ਨੂੰ ਮਿਤੀ 22 .07.2022 ਨੂੰ ਗ੍ਰਿਫ਼ਤਾਰ ਕਰ ਲਿਆ। 

ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ਸਰਕਾਰ ਦੇਵੇਗੀ ‘ਵਾਰਿਸ ਸ਼ਾਹ’ ਐਵਾਰਡ!

ਪੁੱਛ-ਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਝਾਰਖੰਡ ਸਟੇਟ ਦਾ ਨਾਮਾਲੂਮ ਸ਼ਾਤੀ ਭੋਲੇ ਭਾਲੇ ਲੋਕਾਂ ਨੂੰ ਫੋਨ ਕਰ ਕੇ ਬਿਜਲੀ ਬਿੱਲ ਅਪਡੇਟ ਨਾ ਹੋਣ ਸਬੰਧੀ ਝਾਂਸੇ ’ਚ ਲੈ ਕੇ ‘ਕੁਵਿੱਕਸਪੋਟ ਟੀਮ ਵਿਊਅਰ’ ਐਪ ਡਾਊਨਲੋਡ ਕਰਵਾ ਲੈਂਦਾ ਸੀ। ਇਸ ਨਾਲ ਦੋਸ਼ੀ ਮੋਬਾਇਲ ਫੋਨ ਦਾ ਸਾਰਾ ਡਾਟਾ ਮੈਸੇਜ ਐਪਲੀਕੇਸ਼ਨ ਆਦਿ ਤੱਕ ਪਹੁੰਚ ਕਰ ਲੈਂਦੇ ਸੀ। ਦੋਸ਼ੀ ਆਮ ਭੋਲੇ-ਭਾਲੇ ਲੋਕਾਂ ਦੇ ਮੋਬਾਇਲ ਫੋਨਾਂ ਵਿਚਲੇ ਪਾਸਵਰਡ ਓ.ਟੀ.ਪੀ. ਹਾਸਲ ਕਰ ਕੇ ਧੋਖੇ ਨਾਲ ਖਾਤੇ ਵਿਚਲੇ ਪੈਸੇ ਆਨਲਾਈਨ ਆਪਣੇ ਬੈਲਟ ’ਚ ਜਮ੍ਹਾ ਕਰਵਾ ਲੈਂਦੇ ਸੀ। ਫਿਰ ਤੁਰੰਤ ਝਾਰਖੰਡ ਸਟੇਟ ਦਾ ਨਾਮਾਲੂਮ ਵਿਅਕਤੀ ਇਨ੍ਹਾਂ ਪੈਸਿਆਂ ਨੂੰ ਆਨਲਾਈਨ ਬਿਜਲੀ ਦੇ ਬਿੱਲ ਭਰਨ ਲਈ ਆਪਣੇ ਸਾਥੀਆਂ ਵਿਸ਼ਾਲ, ਦੀਵਾਂਸ਼ੂ ਮਿੱਤਲ ਤੇ ਸੰਜੀਵ ਕੁਮਾਰ ਉਰਫ ਸ਼ੈਂਕੀ ਨਾਲ ਸੰਪਰਕ ਕਰ ਕੇ ਵ੍ਹਟਸਐਪ ’ਤੇ ਪੈਂਡਿੰਗ ਬਿਜਲੀ ਦੇ ਬਿੱਲ ਦੀ ਫੋਟੋ ਮੰਗਵਾ ਲੈਂਦਾ ਸੀ ਅਤੇ ਠੱਗੀ ਮਾਰੇ ਪੈਸਿਆਂ ਨਾਲ ਆਨਲਾਈਨ ਬਿਜਲੀ ਬਿੱਲ ਭਰਦਾ ਸੀ।

ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ

ਲੋਕਲ ਸਾਥੀਆਂ ਵਿਸ਼ਾਲ ,ਦਿਵਾਂਸ਼ੂ ਤੇ ਸੰਜੀਵ ਵੱਲੋਂ ਆਮ ਲੋਕਾਂ ਅਤੇ ਦੁਕਾਨਦਾਰਾਂ ਪਾਸੋਂ ਬਿਜਲੀ ਦੇ ਬਿੱਲਾਂ ਸਬੰਧੀ ਪੈਸੇ ਲੈ ਕੇ ਉਸ ’ਚੋਂ 15 ਫੀਸਦੀ ਕਮਿਸ਼ਨ ਰੱਖ ਕੇ ਬਾਕੀ ਪੈਸੇ ਝਾਰਖੰਡ ਦੇ ਨਾ ਮਾਲੂਮ ਵਿਅਕਤੀ ਨੂੰ ਭੇਜੇ ਜਾਂਦੇ ਸਨ। ਝਾਰਖੰਡ ਵਾਸੀ ਨਾਮਾਲੂਮ ਵਿਅਕਤੀ ਵੱਲੋਂ ਲੋਕਲ ਸਾਥੀਆਂ ਨੂੰ ਇਕ-ਇਕ ਸਿਮ ਬਿਨਾਂ ਪਰੂਫ ਕੋਰੀਅਰ ਕਰ ਕੇ ਭੇਜਿਆ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਟਰੇਸ ਨਾ ਕੀਤਾ ਜਾ ਸਕੇ। ਦੋਸ਼ੀ ਵਿਸ਼ਾਲ ਤੇ ਦਿਵਾਂਸ਼ੂ ਪਾਸੋਂ 4 ਮੋਬਾਇਲ ਤੇ 2 ਝਾਰਖੰਡ ਦੇ ਬਿਨਾਂ ਪਰੂਫ ਵਾਲੇ ਸਿਮ ਬਰਾਮਦ ਹੋਏ ।

ਪੜ੍ਹੋ ਇਹ ਵੀ ਖ਼ਬਰ: ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋੋਈ ਫਾਇਰਿੰਗ ਦੇ ਦਰੱਖ਼ਤਾਂ 'ਤੇ ਮਿਲੇ ਨਿਸ਼ਾਨ, 'ਹਵੇਲੀ' ਨੇੜੇ ਪੁਲਸ ਦਾ ਪਹਿਰਾ


rajwinder kaur

Content Editor

Related News