DC ਦਫਤਰ ਧਰਨੇ ਦੀਆਂ ਤਿਆਰੀਆਂ ਜ਼ੋਰਾਂ ''ਤੇ : ਗੁਰਦੇਵ ਸਿੰਘ ਮਾਂਗੇਵਾਲ
Friday, Apr 03, 2026 - 05:10 PM (IST)
ਮਹਿਲ ਕਲਾਂ (ਲਕਸ਼ਦੀਪ ਗਿੱਲ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡਾਂ ਵਿਚ ਮੀਟਿੰਗਾਂ ਕਰਕੇ ਲੋਕ ਮਾਰੂ ਨੀਤੀਆਂ ਸਬੰਧੀ ਜਾਗਰੂਕ ਕਰਨ ਲਈ ਜ਼ਿਲਾ ਬਰਨਾਲਾ ਦੀ ਵਧਵੀਂ ਮੀਟਿੰਗ ਸੂਬੇ ਦੇ ਪ੍ਰਧਾਨ ਮਨਜੀਤ ਧਨੇਰ ਅਤੇ ਜਰਨਲ ਸਕੱਤਰ ਹਰਨੇਕ ਮਹਿਮਾ ਵਲੋਂ 4 ਅਪਰੈਲ ਨੂੰ ਪਿੰਡ ਉਗੋਕੇ ਗੁਰੂ ਘਰ ਕਰਵਾਈ ਜਾਵੇਗੀ। ਬਲਾਕ ਮਹਿਲ ਕਲਾਂ ਦੇ ਪਿੰਡ ਠੁੱਲੀਵਾਲ, ਕੁਰੜ, ਖਿਆਲੀ, ਸਹੌਰ ਮਨਾਲ, ਮਹਿਲ ਕਲਾਂ, ਕਲਾਲ ਮਾਜਰਾ, ਧਨੇਰ ਅਤੇ ਛੀਨੀਵਾਲ ਖੁਰਦ ਵਿਚ ਮੀਟਿੰਗਾਂ ਕਰਕੇ ਵਰਕਰਾਂ ਨੂੰ ਪਹੁੰਚਣ ਲਈ ਪ੍ਰੇਰਿਤ ਕੀਤਾ। ਗੁਰਦੇਵ ਮਾਂਗੇਵਾਲ,ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਸਤਨਾਮ ਸਿੰਘ ਮੂੰਮ ਨੇ ਕਿਹਾ ਕਿ 6 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚ ਦੇ ਸੱਦੇ 'ਤੇ ਪਾਣੀਆਂ ਦੇ ਵੰਡ ਦਾ ਮਸਾਲਾ ਚਿੰਤਾਮਈ -ਸੰਕਟ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਰਿਪੇਰੀਅਨ- ਬੇਸਨ ਮੁਤਾਬਿਕ ਪਹਿਰਾ ਦੇਵੇ ਅਤੇ ਵਿਤਕਰੇਪੂਰਨ ਕੀਤੇ ਸਮਝੋਤੇ ਨੂੰ ਪੰਜਾਬ ਵਿਧਾਨ ਸਭਾ ਵਿਚ ਰੱਦ ਕਰਨ ਦਾ ਮਤਾ ਪਾਸ ਕਰੇ ਤਾਂ ਜੋ ਹਰ ਖੇਤ ਨੂੰ ਨਹਿਰੀ ਪਾਣੀ ਮਿਲੇ ਅਤੇ ਧਰਤੀ ਹੇਠਲੇ ਪਾਣੀ ਨੂੰ ਖਤਮ ਹੋਣ ਤੋਂ ਰੋਕਿਆ ਜਾ ਸਕੇ। ਬਿਨਾ ਪੂਰੀ ਕੀਮਤ ਦਿੱਤਿਆਂ ਭਾਰਤ ਮਾਲਾ ਪ੍ਰੋਜੈਕਟ ਸਕੀਮ ਅਧੀਨ ਗਾਗੇਵਾਲ ਅਤੇ ਮੂੰਮ ਸੜਕ ਦਾ ਕੰਮ ਰੋਕਿਆ ਜਾ ਰਿਹਾ ਹੈ, ਤੇ ਕਿਹਾ ਕਿ ਜਿੰਨਾ ਚਿਰ ਕਿਸਾਨਾਂ ਨੂੰ ਪੂਰੀ ਕੀਮਤ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਉਨ੍ਹਾਂ ਚਿਰ ਸੜਕ ਦਾ ਕੰਮ ਰੋਕਿਆ ਜਾਵੇਗਾ।
ਜੱਗਾ ਸਿੰਘ ਮਹਿਲ ਕਲਾਂ, ਭਿੰਦਰ ਸਿੰਘ ਮੂੰਮ ਨੇ ਜਾਣਕਾਰੀ ਦਿੱਤੀ ਕਿ ਅਮਰੀਕਾ ਭਾਰਤ ਡੀਲ ਨਾਲ ਕਿਸਾਨ, ਮਜਦੂਰ ਅਤੇ ਹੋਰ ਮਹਿਨਤਕਸ ਲੋਕਾਂ ਤੇ ਬੁਰੇ ਅਸਰ ਹੋਣਗੇ। ਕਿਸਾਨ ਤਬਾਹ ਹੋ ਜਾਵੇਗਾ। ਬਿਜਲੀ ਸੋਧ ਬਿਲ 2025,ਬੀਜ ਸੋਧ ਬਿਲ ਆਉਣ ਨਾਲ ਕਿਸਾਨੀ ਖੇਤੀ ਤੋਂ ਬਾਹਰ ਹੋ ਜਾਵੇਗੀ। ਮਨਰੇਗਾ ਨੂੰ ਖਤਮ ਕਰਕੇ ਜੀ ਰਾਮ ਜੀ ਸਕੀਮ ਲਿਆਂਦੀ ਜਾ ਰਹੀ ਹੈ ਜਿਸ ਨਾਲ ਮਜਦੂਰ ਦੀ ਤਬਾਹੀ ਤਹਿ ਹੈ। ਮੀਟਿੰਗਾਂ ਵਿਚ ਜਸਵੰਤ ਸਿੰਘ, ਬੂਟਾ ਸਿੰਘ, ਜਸਵੰਤ ਸਿੰਘ, ਸਰਬਜੀਤ ਸਿੰਘ, ਕੁਲਵੰਤ ਸਿੰਘ, ਜਗਰਾਜ ਸਿੰਘ, ਸੁਖਵਿੰਦਰ ਸਿੰਘ, ਰਣਧੀਰ ਸਿੰਘ, ਪ੍ਧਾਨ ਸੁਰਜੀਤ ਸਿੰਘ, ਸੇਰਾ ਸਿੰਘ, ਭਜਨ ਸਿੰਘ, ਸੁੱਖਾ ਸਿੰਘ, ਪੰਮਾ ਸਿੰਘ, ਕਰਮਜੀਤ ਸਿੰਘ, ਸਰਪੰਚ ਕੁਲਦੀਪ ਸਿੰਘ, ਅਮਰਜੀਤ ਸਿੰਘ, ਪਟਵਾਰੀ ਨਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਹਿੱਸਾ ਲਿਆ ਗਿਆ।
