28 ਸਤੰਬਰ ਨੂੰ ਘਰਾਚੋਂ ਆਉਣਗੇ ਮੁੱਖ ਮੰਤਰੀ ਭਗਵੰਤ ਮਾਨ

Sunday, Sep 25, 2022 - 08:44 PM (IST)

28 ਸਤੰਬਰ ਨੂੰ ਘਰਾਚੋਂ ਆਉਣਗੇ ਮੁੱਖ ਮੰਤਰੀ ਭਗਵੰਤ ਮਾਨ

ਭਵਾਨੀਗੜ੍ਹ (ਵਿਕਾਸ) : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਅਵੇਅਰਨੈੱਸ ਕਲੱਬ ਘਰਾਚੋਂ ਵੱਲੋਂ 'ਸ਼ਹੀਦਾਂ ਦੇ ਨਾਮ ਇੱਕ ਸ਼ਾਮ' ਪ੍ਰੋਗਰਾਮ ਪਿੰਡ ਦੀ ਅਨਾਜ ਮੰਡੀ ਵਿਖੇ 28 ਸਤੰਬਰ ਦੀ ਸ਼ਾਮ ਨੂੰ ਕਰਵਾਇਆ ਜਾਵੇਗਾ।ਇਸ ਸਬੰਧੀ ਕਲੱਬ ਦੇ ਦਲਜੀਤ ਘੁਮਾਣ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਪ੍ਰੋਗਰਾਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਨਗੇ।

ਇਸ ਮੌਕੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਸੁਚੇਤਕ ਰੰਗਮੰਚ ਵੱਲੋਂ ਨਾਟਕ ਖੇਡੇ ਜਾਣਗੇ ਤੇ ਢਾਡੀ ਪੇਸ਼ਕਾਰੀ ਦੇਸ ਰਾਜ ਲਚਕਾਣੀ ਵੱਲੋਂ ਦਿੱਤੀ ਜਾਵੇਗੀ।


author

Mandeep Singh

Content Editor

Related News