ਬਜ਼ਰੁਗ ਮਾਤਾ ਨੂੰ ਗੱਲਾਂ ''ਚ ਲਾ 2 ਔਰਤਾਂ ਨੇ ਕੀਤਾ ਅਜਿਹਾ ਕਾਰਾ, ਫਿਰ ਕਾਰ ''ਚੋਂ ਮਾਤਾ ਨੂੰ ਸੁੱਟ ਹੋਈਆਂ ਫਰਾਰ

11/24/2022 11:41:18 AM

ਧਨੌਲਾ (ਰਾਈਆਂ) : ਨੌਸਰਬਾਜ਼ ਔਰਤਾਂ ਵੱਲੋਂ ਇਕ ਔਰਤ ਦੀ ਸੋਨੇ ਦੀ ਬਾਲੀ ਲਾਹ ਕੇ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਪੀੜਤ ਔਰਤ ਦੇ ਪੁੱਤਰ ਹਾਕਮ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸ ਦੀ ਮਾਤਾ ਮੁਖਤਿਆਰ ਕੌਰ 60 ਸਾਲ ਪਤਨੀ ਨਛੱਤਰ ਸਿੰਘ ਵਾਸੀ ਮੰਡੇਰ ਖੁਰਦ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਆਪਣੇ ਪੋਤਰੇ ਨਾਲ ਮੰਗਲਵਾਰ ਦੀ ਦੁਪਹਿਰ ਸਥਾਨਕ ਧਨੌਲਾ ਦੇ ਬੱਸ ਸਟੈਂਡ ’ਤੇ ਜਲੂਰ ਨੂੰ ਜਾਣ ਵਾਲੀ ਬੱਸ ਦੀ ਉਡੀਕ ਕਰ ਰਹੀ ਸੀ। ਇਸੇ ਦੌਰਾਨ ਦੋ ਅਣਪਛਾਤੀਆਂ ਔਰਤਾਂ ਉਸ ਦੀ ਮਾਤਾ ਕੋਲ ਆਈਆਂ ’ਤੇ ਗੱਲਾਂ ਵਿਚ ਲਗਾ ਕੇ ਕਿਹਾ ਕਿ ਉਹ ਵੀ ਆਪਣੀ ਕਾਰ ਰਾਹੀਂ ਜਲੂਰ ਜਾਂ ਰਹੀਆਂ ਹਨ ਤੁਸੀਂ ਸਾਡੇ ਨਾਲ ਚੱਲੇ ।

ਇਹ ਵੀ ਪੜ੍ਹੋ- ਸੰਗਰੂਰ ਦੇ ਨੌਜਵਾਨ ਦੀ ਕੈਨੇਡਾ 'ਚ ਦੁਖਦਾਇਕ ਮੌਤ, ਕੁਝ ਮਹੀਨੇ ਪਹਿਲਾਂ ਮਿਲੀ ਸੀ ਪੀ. ਆਰ.

ਗੱਲਾਂ-ਗੱਲਾਂ 'ਚ ਦੋਵੇਂ ਔਰਤਾਂ ਨੇ ਵਰਗਲਾ ਕੇ ਉਸ ਦੀ ਮਾਤਾ ਤੇ ਛੋਟੇ ਬੱਚੇ ਸਣੇ ਬੈਗ ਗੱਡੀ ਵਿੱਚ ਰੱਖ ਕੇ ਦੋਵਾਂ ਨੂੰ ਬਿਠਾ ਲਿਆ ਤੇ ਗੱਡੀ ਬਰਨਾਲਾ ਵੱਲ ਤੋਰ ਲਈ ਜਦੋਂ ਉਸ ਦੀ ਮਾਤਾ ਨੇ ਕਿਹਾ ਕਿ ਦਾਨਗੜ੍ਹ ਵਾਲਾ ਰਾਹ ਤਾਂ ਪਿੱਛੇ ਰਹਿ ਗਿਆ ਤੁਸੀਂ ਕਿਧਰ ਲਿਜਾ ਰਹੇ ਹੋ ਤਾਂ ਉਸ ਦੀ ਮਾਤਾ ਨੇ ਰੋਲਾਂ ਪਾਉਣਾ ਸ਼ੁਰੂ ਕੀਤਾ ਤਾਂ ਗੱਡੀ ਸਵਾਰ ਔਰਤਾਂ ਨੇ ਉਸ ਦੀ ਮਾਤਾ ਦੀ ਇਕ ਬਾਲੀ ਉਤਾਰ ਲਈ ਤੇ ਉਨ੍ਹਾਂ ਨੂੰ ਸੜਕ ’ਤੇ ਸੁੱਟ ਕੇ ਫਰਾਰ ਹੋ ਗਈਆਂ। ਉਨ੍ਹਾਂ ਇਹ ਘਟਨਾ ਪਰਿਵਾਰ ਨੂੰ ਦੱਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਸੂਚਨਾ ਵਿਆਹ ਸਮਾਗਮ ਹੋਣ ਕਾਰਨ ਉਹ ਪੁਲਸ ਨੂੰ ਨਹੀਂ ਦੇ ਸਕੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News