ਦੁਖਦਾਈ ਖ਼ਬਰ: 16 ਸਾਲਾ ਬੱਚੇ ਦੀ ਲਿਫ਼ਟ ''ਚ ਫਸਣ ਕਾਰਨ ਹੋਈ ਮੌਤ

Friday, Oct 21, 2022 - 08:36 PM (IST)

ਦੁਖਦਾਈ ਖ਼ਬਰ: 16 ਸਾਲਾ ਬੱਚੇ ਦੀ ਲਿਫ਼ਟ ''ਚ ਫਸਣ ਕਾਰਨ ਹੋਈ ਮੌਤ

ਭਵਾਨੀਗੜ੍ਹ (ਵਿਕਾਸ) : ਇੱਥੇ ਇੱਕ ਦੁਕਾਨ 'ਚ ਲੱਗੀ ਲਿਫ਼ਟ ਦੀ ਚਪੇਟ 'ਚ ਆ ਜਾਣ ਕਾਰਨ ਸ਼ੁੱਕਰਵਾਰ ਨੂੰ 16 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚਾ ਦੁਕਾਨ 'ਤੇ ਹੀ ਕੰਮ ਕਰਦਾ ਸੀ।ਦੁਕਾਨਦਾਰ ਨੂੰ ਜਦੋਂ ਹਾਦਸੇ ਸਬੰਧੀ ਪਤਾ ਲੱਗਾ ਤਾਂ ਬੱਚੇ ਨੂੰ ਤੁਰੰਤ ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਸੰਗਰੂਰ ਲਿਜਾਂਦਾ ਗਿਆ ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। 

ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਮਾਮਲਾ: ਰਾਜਪਾਲ ਨੇ ਪ੍ਰੈੱਸ ਕਾਨਫਰੰਸ ਕਰ ਪੰਜਾਬ ਸਰਕਾਰ ਨੂੰ ਦਿੱਤੀ ਇਹ ਸਲਾਹ

ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸ਼ਹਿਰ ਦੇ ਬਲਿਆਲ ਕੱਟ ਸਾਹਮਣੇ ਸਥਿਤ ਇੱਕ ਕਰਿਆਨਾ ਦੁਕਾਨ ਦੇ ਮਾਲਕ ਅਮਿਤ ਕੁਮਾਰ ਨੇ ਦੱਸਿਆ ਕਿ ਕਰਨਵੀਰ ਸਿੰਘ (16) ਪੁੱਤਰ ਕਰਨੈਲ ਸਿੰਘ ਵਾਸੀ ਭਵਾਨੀਗੜ੍ਹ ਕਰੀਬ 6 ਮਹੀਨੇ ਪਹਿਲਾਂ ਉਸਦੀ ਦੁਕਾਨ 'ਤੇ ਕੰਮ 'ਤੇ ਲੱਗਿਆ ਸੀ। ਦੀਵਾਲੀ ਦਾ ਤਿਉਹਾਰ ਨੇੜੇ ਹੋਣ ਕਾਰਨ ਅੱਜ ਦੁਕਾਨ 'ਤੇ ਕਾਫ਼ੀ ਭੀੜ ਸੀ ਤੇ ਇਸ ਦੌਰਾਨ ਕਰਨਵੀਰ ਸਿੰਘ ਅਚਾਨਕ ਲਿਫ਼ਟ 'ਚ ਚਲਾ ਗਿਆ ਤੇ ਲਿਫ਼ਟ ਨੂੰ ਚਲਾਉਣ ਲੱਗਾ। ਇਸ ਦੌਰਾਨ ਉਸਦਾ ਸਿਰ ਲਿਫ਼ਟ ਦੇ ਗੇਟ ਵਿੱਚ ਫਸ ਗਿਆ।

ਇਹ ਵੀ ਪੜ੍ਹੋ : ਦੁਕਾਨਾਂ ਦੇ ਵਿਵਾਦ ਨੂੰ ਲੈ ਕੇ ਬਟਾਲਾ 'ਚ ਮਾਹੌਲ ਤਨਾਅਪੂਰਨ, ਦੁਕਾਨ ਮਾਲਿਕ ਦੇ ਹੱਕ ’ਚ ਆਈਆਂ ਨਿਹੰਗ ਜਥੇਬੰਦੀਆਂ

ਦੁਕਾਨਦਾਰ ਨੇ ਦੱਸਿਆ ਕਿ ਰੋਲਾ ਸੁਣ ਕੇ ਜਦੋਂ ਉਹ ਲਿਫ਼ਟ ਕੋਲ ਪਹੁੰਚਿਆ ਤਾਂ ਭਿਆਨਕ ਹਾਦਸਾ ਵਾਪਰ ਚੁੱਕਿਆ ਸੀ। ਬੱਚੇ ਨੂੰ ਭਾਰੀ ਜਦੋ-ਜਹਿਦ ਮਗਰੋਂ ਲਿਫ਼ਟ 'ਚੋਂ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਤੁਰੰਤ ਐਂਬੂਲੈਂਸ ਨੂੰ ਸੂਚਿਤ ਕੀਤਾ ਗਿਆ ਤੇ ਉਹ ਬੱਚੇ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਓਧਰ, ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਥਾਣਾ ਮੁਖੀ ਭਵਾਨੀਗੜ੍ਹ ਨੇ ਕਿਹਾ ਕਿ ਘਟਨਾ ਸਬੰਧੀ ਦੇਰ ਸ਼ਾਮ ਸੂਚਨਾ ਮਿਲੀ ਹੈ। ਪੁਲਸ ਵੱਲੋਂ ਸ਼ਨੀਵਾਰ ਸਵੇਰੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।


author

Mandeep Singh

Content Editor

Related News