ਨਵਾਂਸ਼ਹਿਰ ''ਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਹਾਈਕੋਰਟ ਸਖ਼ਤ, DC ਨੂੰ ਜਾਰੀ ਹੋਏ ਹੁਕਮ

Friday, Apr 24, 2026 - 06:58 PM (IST)

ਨਵਾਂਸ਼ਹਿਰ ''ਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਹਾਈਕੋਰਟ ਸਖ਼ਤ, DC ਨੂੰ ਜਾਰੀ ਹੋਏ ਹੁਕਮ

ਨਵਾਂਸ਼ਹਿਰ (ਬ੍ਰਹਮਪੁਰੀ)- ਸਤਲੁਜ ਦਰਿਆ ’ਚੋਂ ਗਾਰ ਕੱਢਣ ਦੇ ਨਾਮ ’ਤੇ ਕੀਤੀ ਜਾਂਦੀ ਨਜਾਇਜ਼ ਮਾਈਨਿੰਗ ਰੋਕਣ ਲਈ ਇਲਾਕੇ ਦੇ ਕੁਝ ਪਿੰਡਾਂ ਦੇ ਲੋਕਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਬੂਰ ਪੈਣ ਲੱਗ ਪਿਆ ਹੈ। ਸੈਦਪੁਰ ਕਲਾਂ, ਕਨੌਣ, ਫੂਲ ਮਕੌੜੀ, ਬਹਿਲੂਰ ਕਲਾਂ ਅਤੇ ਬਹਿਲੂਰ ਖੁਰਦ ਆਦਿ ਪਿੰਡਾਂ ਨਾਲ ਸਬੰਧਤ ਕਸ਼ਮੀਰ ਸਿੰਘ, ਮੀਨਾ ਰਾਣੀ, ਅਜੀਤ ਸਿੰਘ ਸੈਦਪੁਰ, ਬਲਦੇਵ ਰਾਜ, ਚੰਦ ਦੀਪ ਸਿੰਘ, ਸੰਦੇਸ਼ ਰਾਣੀ, ਸ਼ਿੰਗਾਰਾ ਸਿੰਘ ਨਿਆਮਤਪੁਰ, ਮਨਦੀਪ ਸਿੰਘ ਅਤੇ ਹਰਦਿਆਲ  ਸਿੰਘ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਦਾਇਰ ਕਰਕੇ ਦੱਸਿਆ ਗਿਆ ਸੀ ਕਿ ਸਤਲੁਜ ਦਰਿਆ ’ਤੋਂ ਗਾਰ ਕੱਢਣ ਦੇ ਨਾਂ ’ਤੇ ਇਲਾਕੇ ਦੇ ਕਈ ਪਿੰਡਾਂ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਜੇ. ਸੀ. ਬੀ, ਟਿੱਪਰ ਅਤੇ ਭਾਰੀ ਟਰੱਕ ਦਰਿਆ ਦੇ ਬੰਨ੍ਹ ਤੋਂ ਲੰਘਦੇ ਹਨ, ਜਿਸ ਨਾਲ ਲੋਕਾਂ ਦਾ ਜੀਵਨ ਖਤਰੇ ਵਿੱਚ ਪੈ ਸਕਦਾ ਹੈ। ਇਸ ਸਬੰਧੀ 07 ਦਸੰਬਰ 2025 ਨੂੰ ਇਲਾਕੇ ਦੇ ਲੋਕਾਂ ਨੇ ਇਹ ਸਾਰਾ ਕੁੱਝ ਵੇਖਦਿਆਂ ਪ੍ਰਸ਼ਾਸਨ ਨੂੰ ਇਸ ਤੋਂ ਜਾਣੂ ਕਰਵਾਇਆ ਸੀ। ਮਿਤੀ 21 ਦਸੰਬਰ 2025 ਨੂੰ ਪਿੰਡ ਬਹਿਲੂਰ ਕਲਾਂ ਦੀ ਗ੍ਰਾਮ ਗਭਾ ਨੇ ਇਕ ਮਤਾ ਪਾਇਆ ਸੀ ਕਿ “ਜਿਸਦੀ ਖੇਤ ਉਸ ਦੀ ਰੇਤ” ਪਾਲਿਸੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ

ਇਲਾਕੇ ਦੇ ਮੁਹਤਵਰ ਵਿਅਕਤੀਆਂ ਵਲੋਂ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਯਾਦ ਪੱਤਰ ਵੀ ਦਿੱਤੇ ਗਏ ਸਨ।ਇੱਥੇ ਦੱਸਣਯੋਗ ਹੈ ਕਿ ਲੋਕਾਂ ਦੇ ਇਸ ਸੰਘਰਸ਼ ਦੀ ਅਗਵਾਈ ਸ. ਬਰਜਿੰਦਰ ਸਿੰਘ ਹੁਸੈਨਪੁਰ ਨੇ ਕੀਤੀ ਸੀ ਤੇ ਉਹਨਾਂ ਨੇ ਖੁਦ ਮੌਕੇ ’ਤੇ ਜਾ ਕੇ ਦੇਖੇ ਹਾਲਾਤ ਸਬੰਧੀ ਪ੍ਰੈੱਸ ਕਾਨਫਰੰਸ ਵੀ ਕੀਤੀ ਸੀ।
ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ, ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ (ਮਾਈਨਿੰਗ), ਪ੍ਰਿੰਸੀਪਲ ਸਕੱਤਰ ਜਲ ਸ੍ਰੋਤ ਵਿਭਾਗ ਤੋਂ ਇਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੂੰ ਪੱਤਰ ਭੇਜੇ ਗਏ ਸਨ। ਇਨ੍ਹਾਂ ਪੱਤਰਾਂ ’ਤੇ ਕੋਈ ਕਾਰਵਾਈ ਨਾ ਹੋਣ ਕਰਕੇ ਲੋਕਾਂ ਨੇ ਹਾਈਕੋਰਟ ਦਾ ਰੁਖ ਕੀਤਾ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ਬਦਲੇਗਾ ਮੌਸਮ! 26, 27, 28 ਨੂੰ ਪਵੇਗਾ ਮੀਂਹ, 12 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ Alert

ਮਿਤੀ 7 ਅਪ੍ਰੈਲ 2026 ਨੂੰ ਹਾਈਕੋਰਟ ਨੇ ਸਰਕਾਰ ਨੂੰ ਕਿਹਾ ਸੀ ਕਿ ਇਸ ਕੇਸ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੇ ਜੋ ਦੋਸ਼ ਲਗਾਏ ਗਏ ਹਨ ਉਸ ਬਾਰੇ ਅਗਲੀ ਤਾਰੀਖ਼ ’ਤੇ ਦੱਸਿਆ ਜਾਵੇ। ਮਿਤੀ 23 ਅਪ੍ਰੈਲ 2026 ਨੂੰ ਅਦਾਲਤ ਨੇ ਰਾਜ ਨੂੰ ਇੱਕ ਹੋਰ ਮੌਕਾ ਦਿੰਦਿਆਂ ਕਿਹਾ ਕਿ ਉਸ ਦੇ 7 ਅਪ੍ਰੈਲ ਵਾਲੇ ਹੁਕਮ ਦੀ ਪਾਲਣਾ ਕੀਤੀ ਜਾਵੇ ਨਹੀਂ ਤਾਂ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਗਲੀ ਤਾਰੀਕ 19 ਮਈ 2026 ਨੂੰ ਸਾਰਾ ਰਿਕਾਰਡ ਲੈ ਕੇ ਅਦਾਲਤ ਵਿੱਚ ਹਾਜ਼ਰ ਰਹੇ। ਇਥੇ ਦੱਸਣਯੋਗ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਨਾਲ ਓਵਰਲੋਡ ਟਿੱਪਰਾਂ ਕਾਰਨ ਨਾ ਸਿਰਫ਼ ਸਤਲੁਜ ਦਰਿਆ ਦੇ ਬੰਨ੍ਹ ਦਾ ਨੁਕਸਾਨ ਹੋ ਸਕਦਾ ਹੈ ਸਗੋਂ ਭਾਰੀ ਵਾਹਨਾਂ ਲਈ ‘ਅਣ-ਸੁਰੱਖਿਅਤ’ ਐਲਾਨੇ ਗਏ ਰਾਹੋਂ-ਮਾਛੀਵਾੜਾ ਨੂੰ ਜੋੜਨ ਵਾਲੇ ਪੁਲ ’ਤੇ ਵੀ ਕੋਈ ਹਾਦਸਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਕਲਯੁਗੀ ਪਿਓ ਨੇ ਧੀ ਦੀ ਰੋਲ਼ੀ ਪੱਤ, ਕੀਤਾ ਗਰਭਵਤੀ, ਇੰਝ ਖੁੱਲ੍ਹਿਆ ਭੇਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News