ਪੰਜਾਬੀਓ ਕਰ ਲਓ ਤਿਆਰੀ! ਵਰ੍ਹਦੀ ਗਰਮੀ ''ਚ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

Tuesday, May 26, 2026 - 05:58 PM (IST)

ਪੰਜਾਬੀਓ ਕਰ ਲਓ ਤਿਆਰੀ! ਵਰ੍ਹਦੀ ਗਰਮੀ ''ਚ ਇਨ੍ਹਾਂ ਇਲਾਕਿਆਂ ''ਚ ਲੱਗੇਗਾ ਲੰਬਾ Power Cut

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਬੁੱਧਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਲੰਬੇ ਸਮੇਂ ਤਕ ਬਿਜਲੀ ਬੰਦ ਰਹਿਣ ਕਾਰਨ ਪਰੇਸ਼ਾਨੀ ਝਲਣੀ ਪਵੇਗੀ।  

ਨਵਾਂਸ਼ਹਿਰ (ਤ੍ਰਿਪਾਠੀ) : ਸਹਾਇਕ ਇੰਜੀਨੀਅਰ ਸ਼ਹਿਰੀ ਉਪਮੰਡਲ ਨਵਾਂਸ਼ਹਿਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 27 ਮਈ ਨੂੰ 66 ਕੇ.ਵੀ. ਸਬ ਸਟੇਸ਼ਨ ਤੋਂ ਚੱਲਦੇ ਬੇਗਮਪੁਰ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਰ ਕੇ ਬਿਜਲੀ ਦੀ ਸਪਲਾਈ ਸਵੇਰੇ 10:00 ਤੋਂ ਦੁਪਿਹਰ 02:00 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਹੇਠ ਲਿਖੇ ਇਲਾਕੇ ਪ੍ਰਭਾਵਿਤ ਹੋਣਗੇ ਜਿਵੇਂ ਕਿ ਬੇਗਮਪੁਰ,ਖਾਰਾ ਕਲੋਨੀ ਰਾਹੋਂ ਰੋਡ,ਕਰਿਆਮ ਰੋਡ,ਕੇ.ਸੀ ਸਟੇਟ ਆਦਿ ਇਸ ਫੀਡਰ ਤੋਂ ਚੱਲਦੇ ਹੋਰ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।

ਸ਼ਾਮ ਚੁਰਾਸੀ (ਦੀਪਕ) : 220 ਕੇ. ਵੀ. ਹੁਸ਼ਿਆਰਪੁਰ ਸਬ ਸਟੇਸ਼ਨ ਤੋਂ ਚਲਦੀ 66 ਕੇ. ਵੀ. ਸ਼ਾਮ 84 ਲਾਈਨ ਉਪਰ ਜ਼ਰੂਰੀ ਕੰਮ ਕਰਨ ਹਿੱਤ ਬਿਜਲੀ ਮਿਤੀ 28 ਦਿਨ ਵੀਰਵਾਰ ਨੂੰ ਬਿਜਲੀ ਬੰਦ ਰਹਿਣ ਦਾ ਸਮਾਚਾਰ ਆਇਆ ਹੈ | ਇਸ ਸਬੰਧੀ ਇੰਜੀ. ਸੁਰਿੰਦਰ ਸਿੰਘ ਉਪ ਮੰਡਲ ਅਫਸਰ ਸ਼ਾਮ ਚੁਰਾਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 28 ਦਿਨ ਵੀਰਵਾਰ ਨੂੰ 220 ਕੇ. ਵੀ. ਹੁਸ਼ਿਆਰਪੁਰ ਸਬ-ਸਟੇਸ਼ਨ ਤੋਂ ਚਲਦੀ 66 ਕੇ. ਵੀ. ਸ਼ਾਮ ਚੁਰਾਸੀ ਲਾਈਨ ’ਤੇ ਜ਼ਰੂਰੀ ਕੰਮ ਕਰਨ ਹਿੱਤ ਬਿਜਲੀ ਸਪਲਾਈ ਸਵੇਰੇ 09:00 ਵਜੇ ਤੋਂ 12:30 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ 66 ਕੇ. ਵੀ. ਸਬ-ਸਟੇਸ਼ਨ ਸ਼ਾਮ ਚੁਰਾਸੀ ਤੋਂ ਚੱਲਦੇ ਸਾਰੇ 11 ਕੇ. ਵੀ. ਫੀਡਰ ਬੰਦ ਰਹਿਣਗੇ ਅਤੇ ਇਸੇ ਤਰ੍ਹਾਂ 66 ਕੇ. ਵੀ. ਸਬ-ਸਟੇਸ਼ਨ ਸ਼ਾਮ ਚੁਰਾਸੀ ਤੋਂ ਚਲਦੇ ਸਾਰੇ ਪਿੰਡ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News