ਪੰਜਾਬ ''ਚ ਬੁੱਧਵਾਰ ਨੂੰ ਲੱਗੇਗਾ POWER CUT! ਇਨ੍ਹਾਂ ਇਲਾਕਿਆਂ ''ਚ ਬੰਦ ਰਹੇਗੀ ਬੱਤੀ
Tuesday, May 19, 2026 - 06:18 PM (IST)
ਜਲੰਧਰ (ਵੈੱਬ ਡੈਸਕ): ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ 20 ਮਈ ਨੂੰ ਪਾਵਰ ਕੱਟ ਲੱਗਣ ਜਾ ਰਿਹਾ ਹੈ। ਕੁਝ ਇਲਾਕਿਆਂ ਵਿਚ ਸਵੇਰੇ 9 ਵਜੇ ਹੀ ਬਿਜਲੀ ਸਪਲਾਈ ਬੰਦ ਹੋ ਜਾਵੇਗੀ। ਜ਼ਰੂਰੀ ਮੁਰੰਮਤ ਕਾਰਨ ਬਿਜਲੀ ਦੀ ਸਪਲਾਈ 4 ਘੰਟਿਆਂ ਤਕ ਪ੍ਰਭਾਵਿਤ ਰਹਿ ਸਕਦੀ ਹੈ। ਪਾਵਰਕੌਮ ਵੱਲੋਂ ਇਸ ਸਬੰਧੀ ਅਗਾਊਂ ਸੂਚਨਾ ਵੀ ਜਾਰੀ ਕੀਤੀ ਗਈ ਹੈ-
ਇਨ੍ਹਾਂ ਇਲਾਕਿਆਂ 'ਚ 9 ਤੋਂ 1 ਵਜੇ ਤਕ ਬੰਦ ਰਹੇਗੀ ਬਿਜਲੀ
ਤਲਵਾੜਾ (ਜੋਸ਼ੀ): ਸਹਾਇਕ ਕਾਰਜਕਾਰੀ ਇੰਜੀਨੀਅਰ ਉਪਮੰਡਲ ਤਲਵਾੜਾ ਇੰਜੀ.ਚੱਤਰ ਸਿੰਘ ਨੇ ਦੱਸਿਆ ਹੈ ਕਿ 20 ਮਈ ਨੂੰ ਜਰੂਰੀ ਮੈਂਟੀਨੈਂਸ ਕਰਨ ਲਈ 66 ਕੇ.ਵੀ. ਸਬ ਸਟੇਸ਼ਨ ਅਮਰੋਹ ਤੋਂ ਚਲਦੇ ਫੀਡਰ 11 ਕੇ.ਵੀ.ਫੀਡਰ ਭੋਲ ਅਧੀਨ ਚਲਦੇ ਪਿੰਡਾਂ ਬਟਵਾੜਾ, ਪਲਾਹੜ , ਭੋਲ ਕਲੋਤਾ, ਮੰਗੂ ਮੈਰਾ,ਬਰਿੰਗਲੀ, ਢੁਲਾਲ ,ਟੋਹਲੂ ,ਭਟੇੜ , ਪੱਲੀ ਆਦਿ ਪਿੰਡਾਂ ਦੀ ਸਪਲਾਈ ਸਵੇਰੇ 9 ਵਜੇ ਤੋਂ ਦੁਪਿਹਰ 1 ਵਜੇ ਤੱਕ ਬੰਦ ਰਹੇਗੀ । ਇਲਾਕੇ ਦੇ ਖਪਤਕਾਰਾਂ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ ਹੈ।
ਇਨ੍ਹਾਂ ਇਲਾਕਿਆਂ 'ਚ 10 ਤੋਂ 2 ਵਜੇ ਦਾ POWER CUT
ਨਵਾਂਸ਼ਹਿਰ (ਤ੍ਰਿਪਾਠੀ)- ਸਹਾਇਕ ਇੰਜੀਨੀਅਰ ਸ਼ਹਿਰੀ ਉਪਮੰਡਲ ਨਵਾਂਸ਼ਹਿਰ ਨੇ ਦੱਸਿਆ ਕਿ 20 ਮਈ ਨੂੰ 66 ਕੇ.ਵੀ. ਸਬ ਸਟੇਸ਼ਨ ਤੋਂ ਚੱਲਦੇ ਬੇਗਮਪੁਰ ਫੀਡਰ ਦੀ ਜ਼ਰੂਰੀ ਮੁਰੰਮਤ ਹੋਣ ਕਰ ਕੇ ਬਿਜਲੀ ਦੀ ਸਪਲਾਈ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ ਜਿਸ ਨਾਲ ਹੇਠ ਲਿਖੇ ਇਲਾਕੇ ਪ੍ਰਭਾਵਿਤ ਹੋਣਗੇ ਜਿਵੇਂ ਕਿ ਬੇਗਮਪੁਰ, ਖਾਰਾ ਕਲੋਨੀ ਰਾਹੋਂ ਰੋਡ, ਕਰਿਆਮ ਰੋਡ, ਕੇ.ਸੀ. ਸਟੇਟ ਆਦਿ। ਇਸ ਫੀਡਰ ਤੇ ਚੱਲਦੇ ਹੋਰ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
