ਨਗਰ ਕੌਂਸਲ ਨਵਾਂਸ਼ਹਿਰ ਦੀਆਂ ਚੋਣਾਂ ''ਚ ਕਿਸੇ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ
Friday, May 29, 2026 - 05:03 PM (IST)
ਨਵਾਂਸ਼ਹਿਰ (ਤ੍ਰਿਪਾਠੀ) : ਨਵਾਂਸ਼ਹਿਰ ਵਿਖੇ ਹੋਈਆਂ ਨਗਰ ਕੌਂਸਲ ਚੋਣਾਂ 'ਚ ਕੋਈ ਵੀ ਪਾਰਟੀ ਬਹੁਮਤ ਹਾਸਲ ਨਹੀਂ ਕਰ ਸਕੀ। ਕਾਂਗਰਸ ਪਾਰਟੀ ਨੇ ਕੁੱਲ 19 ਵਾਰਡਾਂ 'ਚੋਂ 8 'ਤੇ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਇਕ ਵਾਰਡ 'ਚ ਕਾਂਗਰਸ ਹਮਾਇਤ ਵਾਲਾ ਆਜ਼ਾਦ ਉਮੀਦਵਾਰ ਜਿੱਤ ਹਾਸਲ ਕਰਨ 'ਚ ਸਫਲ ਰਿਹਾ ਹੈ। ਇੱਕ ਹੋਰ ਆਜ਼ਾਦ ਉਮੀਦਵਾਰ ਅਤੇ ਵਿਧਾਇਕ ਦੀ ਭੂਮਿਕਾ ਨਗਰ ਕੌਂਸਲ ਪ੍ਰਧਾਨ ਦੀ ਚੋਣ 'ਚ ਅਹਿਮ ਹੋਣ ਵਾਲੀ ਹੈ। ਵਾਰਡ ਵਾਰ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਪ ਮੰਡਲ ਚੋਣ ਅਫ਼ਸਰ ਕਮ ਐੱਸ. ਡੀ. ਐੱਮ. ਅਮਨਜੋਤ ਕੌਰ ਨੇ ਦੱਸਿਆ ਕਿ ਵਾਰਡ ਨੰ: 1 ਵਿੱਚ ਆਮ ਆਦਮੀ ਪਾਰਟੀ ਦੇ ਬਲਵਿੰਦਰ ਕੁਮਾਰ 140 ਵੋਟਾਂ ਨਾਲ ਜੇਤੂ ਰਹੇ। ਜੇਤੂ ਉਮੀਦਵਾਰ ਨੂੰ 455 ਵੋਟਾਂ ਮਿਲੀਆਂ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਗੁਰਦੀਪ ਸਿੰਘ ਨੂੰ 315 ਵੋਟਾਂ ਮਿਲੀਆਂ। ਕਾਂਗਰਸੀ ਉਮੀਦਵਾਰ 304 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੇ। ਵਾਰਡ ਨੰਬਰ 2 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਕਰਨ ਸਿੰਘ 471 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਕਮਲਜੀਤ ਕੌਰ ਨੂੰ 177 ਵੋਟਾਂ ਮਿਲੀਆਂ। ਕਾਂਗਰਸ ਦੇ ਗੁਰਪ੍ਰੀਤ ਸਿੰਘ 86 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ। ਵਾਰਡ ਨੰ: 3 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪਰਮ ਸਿੰਘ ਖਾਲਸਾ 162 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਆਮ ਆਦਮੀ ਪਾਰਟੀ ਦੇ ਇੰਦਰਜੀਤ ਕੁਮਾਰ 328 ਵੋਟਾਂ ਨਾਲ ਦੂਜੇ ਅਤੇ ਕਾਂਗਰਸ ਦੇ ਰਾਜਕੁਮਾਰ 172 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ। ਵਾਰਡ ਨੰ: 4 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਹਿੰਦਰਪਾਲ ਕੌਰ 521 ਵੋਟਾਂ ਦੇ ਫਰਕ ਨਾਲ ਚੋਣ ਜਿੱਤਣ ਵਿੱਚ ਸਫ਼ਲ ਰਹੀ। ਆਮ ਆਦਮੀ ਪਾਰਟੀ ਦੀ ਰਜਨੀ 248 ਵੋਟਾਂ ਨਾਲ ਦੂਜੇ ਅਤੇ ਕਾਂਗਰਸ ਦੀ ਗੁਰਦੇਵ ਕੌਰ 136 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੀ।
ਵਾਰਡ ਨੰਬਰ 5 ਵਿੱਚ ਆਮ ਆਦਮੀ ਪਾਰਟੀ ਦੇ ਸ਼ਿਵਰਾਮ 437 ਵੋਟਾਂ ਲੈ ਕੇ 15 ਵੋਟਾਂ ਨਾਲ ਜੇਤੂ ਰਹੇ, ਜਦਕਿ ਕਾਂਗਰਸ ਦੇ ਉਮੀਦਵਾਰ 422 ਵੋਟਾਂ ਲੈ ਕੇ ਦੂਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਸਵਿੰਦਰ ਸਿੰਘ 174 ਵੋਟਾਂ ਲੈ ਕੇ ਤੀਜੇ ਸਥਾਨ 'ਤੇ ਰਹੇ। ਵਾਰਡ ਨੰ: 6 ਤੋਂ ਕਾਂਗਰਸ ਦੇ ਸੁਮਿਤ ਪਰਿਹਾਰ 298 ਵੋਟਾਂ ਲੈ ਕੇ 53 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਆਜ਼ਾਦ ਉਮੀਦਵਾਰ ਕੁਲਵਿੰਦਰ ਕੌਰ ਨੂੰ 245 ਵੋਟਾਂ ਮਿਲੀਆਂ। ਵਾਰਡ ਨੰਬਰ 7 ਤੋਂ ਕਾਂਗਰਸ ਦੀ ਕੁਲਵੰਤ ਕੌਰ ਨੇ 568 ਵੋਟਾਂ ਪ੍ਰਾਪਤ ਕਰਕੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਨੂੰ 196 ਵੋਟਾਂ ਦੇ ਫਰਕ ਨਾਲ ਹਰਾਇਆ, ਜਦੋਂ ਕਿ ਭਾਜਪਾ 66 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੀ। ਵਾਰਡ ਨੰਬਰ 8 ਤੋਂ ਕਾਂਗਰਸ ਦੀ ਰਿਤੂ ਬਰੜਵਾਲ 503 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੁਰਿੰਦਰ ਕੌਰ ਨੂੰ 17 ਵੋਟਾਂ ਨਾਲ ਹਰਾ ਕੇ ਸਫਲ ਰਹੀ। ਵਾਰਡ ਨੰਬਰ 9 ਵਿੱਚ ਆਮ ਆਦਮੀ ਪਾਰਟੀ ਦੇ ਮਾਸਟਰ ਦਵਿੰਦਰ ਕੁਮਾਰ 526 ਵੋਟਾਂ ਲੈ ਕੇ 338 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਕਾਂਗਰਸ ਦੇ ਉਮੀਦਵਾਰ ਪ੍ਰਵੀਨ ਭਾਟੀਆ ਨੂੰ 188 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੋਪਾਲ ਮੋਹਨ ਨੂੰ 158 ਵੋਟਾਂ ਮਿਲੀਆਂ। ਵਾਰਡ ਨੰਬਰ 10 ਵਿੱਚ ਕਾਂਗਰਸ ਦੀ ਨੀਸ਼ੂ ਚੋਪੜਾ ਨੇ 817 ਵੋਟਾਂ ਲੈ ਕੇ ਆਜ਼ਾਦ ਉਮੀਦਵਾਰ ਰੀਨਾ ਸਹਿਜਪਾਲ ਨੂੰ 303 ਵੋਟਾਂ ਨਾਲ ਹਰਾਇਆ, ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਗੁਰਮੀਤ ਕੌਰ 86 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੀ। ਵਾਰਡ ਨੰਬਰ 11 ਵਿੱਚ ਕਾਂਗਰਸ ਦੇ ਵਰਿੰਦਰ ਚੋਪੜਾ ਨੇ 790 ਵੋਟਾਂ ਹਾਸਲ ਕਰਕੇ 442 ਵੋਟਾਂ ਨਾਲ ਜਿੱਤ ਦਰਜ ਕੀਤੀ।
ਬਹੁਜਨ ਸਮਾਜ ਪਾਰਟੀ ਦੇ ਅਸ਼ੋਕ ਕੁਮਾਰ 348 ਵੋਟਾਂ ਲੈ ਕੇ ਦੂਜੇ ਅਤੇ ਭਾਜਪਾ ਦੇ ਜਤਿੰਦਰ ਕੁਮਾਰ 105 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ। ਵਾਰਡ ਨੰਬਰ-12 ਤੋਂ ਆਮ ਆਦਮੀ ਪਾਰਟੀ ਦੀ ਇੰਦਰਜੀਤ ਕੌਰ 914 ਵੋਟਾਂ ਲੈ ਕੇ 748 ਵੋਟਾਂ ਲੈ ਕੇ ਜੇਤੂ ਰਹੀ। ਕਾਂਗਰਸ ਦੀ ਪੂਜਾ ਸ਼ਾਰਦਾ 166 ਵੋਟਾਂ ਲੈ ਕੇ ਦੂਜੇ ਸਥਾਨ 'ਤੇ ਰਹੀ। ਵਾਰਡ ਨੰਬਰ 13 ਵਿੱਚ ਕਾਂਗਰਸ ਸਮਰਥਕ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਬਖਸ਼ੀ 680 ਵੋਟਾਂ ਲੈ ਕੇ 231 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਜਦੋਂ ਕਿ ਇਸ ਹੌਟ ਸੀਟ 'ਤੇ ਸਾਬਕਾ ਕੌਂਸਲਰ ਮੱਖਣ ਸਿੰਘ ਗਰੇਵਾਲ ਨੂੰ 449 ਵੋਟਾਂ ਮਿਲੀਆਂ। ਵਾਰਡ ਨੰਬਰ 14 ਵਿੱਚ ਆਮ ਆਦਮੀ ਪਾਰਟੀ ਦੀ ਸੰਗੀਤਾ 401 ਵੋਟਾਂ ਲੈ ਕੇ 35 ਵੋਟਾਂ ਨਾਲ ਜੇਤੂ ਰਹੀ, ਜਦੋਂ ਕਿ ਕਾਂਗਰਸ ਦੀ ਕਸ਼ਮੀਰ ਕੌਰ 366 ਵੋਟਾਂ ਲੈ ਕੇ ਦੂਜੇ ਅਤੇ ਬਸਪਾ ਦੀ ਮੋਨਿਕਾ ਰਾਣੀ 251 ਵੋਟਾਂ ਲੈ ਕੇ ਤੀਜੇ ਸਥਾਨ ''ਤੇ ਰਹੀ। ਵਾਰਡ ਨੰਬਰ- 15 ਵਿੱਚ ਕਾਂਗਰਸ ਦੇ ਰਮਨ ਕੁਮਾਰ ਮਾਨ 741 ਵੋਟਾਂ ਪ੍ਰਾਪਤ ਕਰਕੇ 170 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਜਦੋਂ ਕਿ ਬਸਪਾ ਦੇ ਮੁਕੇਸ਼ ਕੁਮਾਰ ਨੂੰ 371, ਆਮ ਆਦਮੀ ਪਾਰਟੀ ਦੇ ਹਰਕਿਸ਼ਨ ਚੰਦ ਲਾਲ ਨੂੰ 345 ਅਤੇ ਭਾਜਪਾ ਦੇ ਚੇਤਰਾਮ ਰਤਨ ਨੂੰ 231 ਵੋਟਾਂ ਮਿਲੀਆਂ। ਵਾਰਡ ਨੰਬਰ 16 ਤੋਂ ਆਜ਼ਾਦ ਉਮੀਦਵਾਰ ਸੁਮਨ ਲਾਲ ਨੇ 337 ਵੋਟਾਂ ਹਾਸਲ ਕਰਕੇ ਆਮ ਆਦਮੀ ਪਾਰਟੀ ਦੀ ਵਿਸ਼ਾਲੀ ਨੂੰ 66 ਵੋਟਾਂ ਨਾਲ ਹਰਾਇਆ।
ਕਾਂਗਰਸ ਦੀ ਪੂਜਾ ਦੇਵੀ 165 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਰਹੀ। ਵਾਰਡ ਨੰਬਰ 17 ਵਿੱਚ ਕਾਂਗਰਸ ਦੀ ਮਮਤਾ ਦੇਵੀ ਨੇ 231 ਵੋਟਾਂ ਹਾਸਲ ਕਰਕੇ ਆਮ ਆਦਮੀ ਪਾਰਟੀ ਦੀ ਗੁਰਪ੍ਰੀਤ ਕੌਰ ਨੂੰ 16 ਵੋਟਾਂ ਨਾਲ ਹਰਾਇਆ। ਜਦਕਿ ਭਾਜਪਾ ਦੀ ਬਲਜੀਤ ਕੌਰ ਨੂੰ 152 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਬਾਲਾ ਗਾਂਧੀ ਨੂੰ 144 ਵੋਟਾਂ ਮਿਲੀਆਂ। ਵਾਰਡ ਨੰਬਰ 18 ਵਿੱਚ ਬਹੁਜਨ ਸਮਾਜ ਪਾਰਟੀ ਦੀ ਪੁਸ਼ਪਾ ਦੇਵੀ ਨੇ 707 ਵੋਟਾਂ ਹਾਸਲ ਕਰਕੇ ਕਾਂਗਰਸ ਦੀ ਕਮਲੇਸ਼ ਰਾਣੀ ਨੂੰ 427 ਵੋਟਾਂ ਨਾਲ ਹਰਾਇਆ। ਵਾਰਡ ਨੰਬਰ 19 ਵਿੱਚ ਕਾਂਗਰਸ ਦੀ ਜਸਵੀਰ ਕੌਰ ਨੇ 345 ਵੋਟਾਂ ਹਾਸਲ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਹਰਮੇਸ਼ ਗੁਲੇਰੀਆ ਨੂੰ 119 ਵੋਟਾਂ ਨਾਲ ਹਰਾਇਆ, ਜਦਕਿ ਆਮ ਆਦਮੀ ਪਾਰਟੀ ਦੇ ਕੁਲਜਿੰਦਰ ਸਿੰਘ 207 ਵੋਟਾਂ ਲੈ ਕੇ ਤੀਜੇ ਅਤੇ ਭਾਜਪਾ ਦੇ ਸੰਤੋਸ਼ ਸ਼ਰਮਾ 144 ਵੋਟਾਂ ਲੈ ਕੇ ਚੌਥੇ ਸਥਾਨ 'ਤੇ ਰਹੇ।
