ਬਿਜਲੀ ਮਹਿਕਮੇ ਦੀ ਲਾਪਰਵਾਹੀ ਕਾਰਨ ਰੋਪੜ ਮੇਨ ਬਾਜ਼ਾਰ ਦੁਕਾਨ ਦੇ ਬੋਰਡ ਨੂੰ ਲੱਗੀ ਅੱਗ

Friday, May 22, 2026 - 03:07 PM (IST)

ਬਿਜਲੀ ਮਹਿਕਮੇ ਦੀ ਲਾਪਰਵਾਹੀ ਕਾਰਨ ਰੋਪੜ ਮੇਨ ਬਾਜ਼ਾਰ ਦੁਕਾਨ ਦੇ ਬੋਰਡ ਨੂੰ ਲੱਗੀ ਅੱਗ

ਰੋਪੜ (ਕਰਨ)- ਰੋਪੜ ਪੁੱਲ ਬਾਜ਼ਾਰ 'ਚ ਬਿਜਲੀ ਮਹਿਕਮੇ ਦੀ ਲਾਪਰਵਾਹੀ ਕਾਰਨ ਇਕ ਦੁਕਾਨ ਦੇ ਬਾਹਰ ਲੱਗੇ ਬੋਰਡ ਨੂੰ ਅੱਗ ਲੱਗ ਗਈ। ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਅੱਗ 'ਤੇ ਕਾਬੂ ਪਾਇਆ ਗਿਆ। ਖ਼ੁਸ਼ਕਿਸਮਤੀ ਰਹੀ ਕਿ ਅੱਗ ਦੁਕਾਨ ਦੇ ਅੰਦਰ ਨਹੀਂ ਵੜ ਸਕੀ ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ।

ਇਹ ਵੀ ਪੜ੍ਹੋ:  ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਬਿਜਲੀ ਮਹਿਕਮੇ ਵੱਲੋਂ ਤਾਰਾਂ ਦੇ ਜੋੜ ਨੰਗੇ ਛੱਡੇ ਹੋਏ ਹਨ ਅਤੇ ਇਕ ਖੰਭੇ ਉੱਤੇ ਘੱਟੋ-ਘੱਟ 50 ਤਾਰਾਂ ਲਟਕ ਰਹੀਆਂ ਹਨ, ਜਿਸ ਵਿੱਚ ਸਰਕਟ ਹੋਣ ਕਾਰਨ ਦੁਕਾਨ ਦੇ ਬਾਹਰ ਲੱਗੇ ਬੋਰਡ ਨੂੰ ਅੱਗ ਲੱਗ ਗਈ। ਜਿਸ ਵਿੱਚ ਜਾਨੀ-ਮਾਲੀ ਨੁਕਸਾਨ ਤੋਂ ਬਚਾ ਰਿਹਾ ਅਤੇ ਸਮੂਹ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਅੱਗ 'ਤੇ ਕਾਬੂ ਪਾਇਆ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਬਿਜਲੀ ਮਹਿਕਮੇ ਨੂੰ ਯਤਨ ਕਰਨੇ ਚਾਹੀਦੇ ਹਨ ਅਤੇ ਤਾਰਾਂ ਦਾ ਜਾਲ ਚੁੱਕਿਆ ਜਾਣਾ ਚਾਹੀਦਾ ਹੈ ਅਤੇ ਜੋੜਾਂ ਨੂੰ ਚੰਗੀ ਤਰ੍ਹਾਂ ਨਾਲ ਢਕਣਾ ਚਾਹੀਦਾ ਹੈ।

ਇਹ ਵੀ ਪੜ੍ਹੋ:  ਪੰਜਾਬ: ਵਾਹਨ ਮਾਲਕਾਂ ਲਈ ਨਵੇਂ ਹੁਕਮ ਜਾਰੀ! ਮਿਲਿਆ 3 ਦਿਨਾਂ ਦਾ ਅਲਟੀਮੇਟਮ, ਜਲਦੀ ਕਰ ਲਓ ਇਹ ਕੰਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News