ਯੁਵਰਾਜ ਦੀ ਕ੍ਰਿਕਟ ਅਕੈਡਮੀ ਦੇ ਉਦਘਾਟਨ ਦੌਰਾਨ ਹੋਇਆ ਜੰਮ ਕੇ ਹੰਗਾਮਾ, ਇੰਝ ਠੰਡਾ ਹੋਇਆ ਮਾਮਲਾ

10/11/2019 5:57:46 PM

ਅੰਮ੍ਰਿਤਸਰ— ਟੀਮ ਇੰਡੀਆ ਦੇ ਸਾਬਕਾ ਧਾਕੜ ਬੱਲੇਬਾਜ਼ ਅਤੇ ਅਰਜੁਨ ਪੁਰਸਕਾਰ ਜੇਤੂ ਯੁਵਰਾਜ ਸਿੰਘ ਨੇ ਅੱਜ ਅੰਮ੍ਰਿਤਸਰ 'ਚ ਇਕ ਸੈਂਟਰ ਆਫ ਐਕਸੀਲੈਂਸ ਕ੍ਰਿਕਟ ਅਕੈਡਮੀ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਬੱੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਕਵਰੇਜ ਦੇ ਦੌਰਾਨ ਯੁਵਰਾਜ ਸਿੰਘ ਦੇ ਨਾਲ ਪਹੁੰਚੇ ਬਾਊਂਸਰ ਮੀਡੀਆ ਨਾਲ ਉਲਝ ਗਏ ਜਿਸ ਨਾਲ ਪ੍ਰੋਗਰਾਮ ਦਾ ਮਜ਼ਾ ਕਿਰਕਿਰਾ ਹੋ ਗਿਆ। ਯੁਵਰਾਜ ਬਾਊਂਸਰਾਂ ਦੇ ਨਾਲ ਬਾਹਰ ਚਲੇ ਗਏ। ਬਾਅਦ 'ਚ ਹੋਰਨਾਂ ਵੱਲੋਂ ਮੀਡੀਆ ਤੋਂ ਮੁਆਫੀ ਮੰਗ ਕੇ ਆਪਣਾ ਪਿੱਛਾ ਛੁਡਾਉਣਾ ਪਿਆ ਅਤੇ ਅਗਲਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ।
PunjabKesari
ਪ੍ਰੈੱਸ ਕਾਨਫਰੰਸ ਦੇ ਦੌਰਾਨ ਯੁਵਰਾਜ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ 'ਤੇ ਇਕ ਫਿਲਮ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸ 'ਤੇ ਲਗਾਤਾਰ ਕੰਮ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਕੈਂਸਰ ਦੀ ਬੀਮਾਰੀ ਤੋਂ ਕਾਫੀ ਲੰਬੀ ਲੜਾਈ ਲੜੀ ਹੈ। ਹੁਣ ਉਹ ਸਿਹਤਮੰਦ ਹਨ ਅਤੇ ਇਸ ਦੇ ਬਾਅਦ ਇਕ ਐੱਨ. ਜੀ. ਓ. ਲਈ ਕੰਮ ਕਰ ਰਹੇ ਹਨ ਜੋ ਕਿ ਕੈਂਸਰ ਨਾਲ ਪੀੜਤ ਲੋਕਾਂ ਦੀ ਕਾਫੀ ਮਦਦ ਕਰੇਗੀ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਅਜੇ ਤਕ ਉਹ 15 ਦੇ ਕਰੀਬ ਕ੍ਰਿਕਟ ਅਕੈਡਮੀ ਸੈਂਟਰ ਆਫ ਐਕਸੀਲੈਂਸ ਟ੍ਰੇਨਿੰਗ ਸੈਂਟਰ ਖੋਲ੍ਹ ਚੁੱਕੇ ਹਨ ਅਤੇ ਪੰਜਾਬ ਦੇ ਅੰਦਰ ਅੰਮ੍ਰਿਤਸਰ 'ਚ ਪਹਿਲਾ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕੀਤਾ ਹੈ ਅਤੇ ਇਸ ਤੋਂ ਇਲਾਵਾ ਕਪੂਰਥਲਾ ਅਤੇ ਜਲੰਧਰ 'ਚ ਵੀ ਸੈਂਟਰ ਖੋਲ੍ਹੇ ਜਾ ਰਹੇ ਹਨ।


Tarsem Singh

Content Editor

Related News