ਸਹੁਰਾ ਪਰਿਵਾਰ ਤੋਂ ਦੁਖੀ ਜਵਾਈ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਸਾਲ ਪਹਿਲਾਂ ਹੋਇਆ ਸੀ ਵਿਆਹ

2021-09-15T12:57:15.343

ਗੁਰਦਾਸਪੁਰ (ਸਰਬਜੀਤ) - ਥਾਣਾ ਸਦਰ ਦੇ ਅਧੀਨ ਆਉਦੇ ਪਿੰਡ ਪੂਰੋਵਾਲ ਜੱਟਾਂ ਦੇ ਇੱਕ ਨੌਜਵਾਨ ਵਲੋਂ ਆਪਣੇ ਸਹੁਰਾ ਪਰਿਵਾਰ ਤੋਂ ਦੁੱਖੀ ਹੋ ਕੇ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਦੁਖ਼ਦ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਜੈਕਿਬ ਭੱਟੀ ਪੁੱਤਰ ਮੰਗਤ ਮਸੀਹ ਵਜੋਂ ਹੋਈ ਹੈ। ਘਟਨਾ ਸਥਾਨ ’ਤੇ ਪੁੱਜੀ ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਅਤੇ ਮ੍ਰਿਤਕ ਦੇ ਪਿਓ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੀ ਪਤਨੀ ਸਮੇਤ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। 

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮੰਗਤ ਮਸੀਹ ਪੁੱਤਰ ਨਿਆਮਤ ਮਸੀਹ ਵਾਸੀ ਪੂਰੋਵਾਲ ਜੱਟਾਂ ਨੇ ਦੱਸਿਆ ਕਿ ਉਸਦੇ ਮੁੰਡੇ ਜੈਕਿਬ ਭੱਟੀ ਦਾ ਵਿਆਹ ਪਿਛਲੇ ਸਾਲ ਪ੍ਰੀਤੀ ਪੁੱਤਰੀ ਦਾਨੀਅਲ ਮਸੀਹ ਵਾਸੀ ਦੋਲੇਵਾਲ ਨਾਲ ਹੋਇਆ ਸੀ। ਉਨ੍ਹਾਂ ਦੀ 10 ਮਹੀਨੇ ਦੀ ਇੱਕ ਧੀ ਵੀ ਹੈ। ਬੱਚੀ ਹੋਣ ਤੋਂ ਬਾਅਦ ਨੰਨੂੰ ਪੁੱਤਰ ਦਾਨੀਅਲ ਮਸੀਹ ਅਤੇ ਭੋਲੀ ਪਤਨੀ ਦਾਨੀਅਲ ਮਸੀਹ ਉਨ੍ਹਾਂ ਦੇ ਮੁੰਡੇ ਜੈਕਿਬ ਨਾਲ ਲੜਾਈ-ਝਗੜਾ ਕਰਕੇ ਉਸਦੀ ਨੂੰਹ ਨੂੰ ਆਪਣੇ ਪੇਕੇ ਘਰ ਲੈ ਜਾਂਦੇ ਸਨ। ਉਨ੍ਹਾਂ ਨੇ ਦੱਸਿਆ ਕਿ 13 ਸਤੰਬਰ ਨੂੰ ਦੋਸ਼ੀ ਮੁੜ ਉਨ੍ਹਾਂ ਦੇ ਘਰ ਆਏ ਅਤੇ ਜੈਕਿਬ ਨੂੰ ਬਹੁਤ ਜ਼ਿਆਦਾ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਤੇਰਾ ਜੀਣਾ ਹਰਾਮ ਕਰ ਦੇਵਾਂਗੇ। ਇਸ ਤੋਂ ਬਾਅਦ ਉਸਦੀ ਨੂੰਹ ਨੂੰ ਉਹ ਆਪਣੇ ਨਾਲ ਲੈ ਗਏ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਦੋ ਧਿਰਾਂ ’ਚ ਹੋਈ ਖ਼ੂਨੀ ਤਕਰਾਰ, ਜਨਾਨੀ ਨਾਲ ਵੀ ਕੀਤੀ ਬਦਸਲੂਕੀ (ਤਸਵੀਰਾਂ)

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਜਾਣ ਤੋਂ ਬਾਅਦ ਉਸ ਦਾ ਪੁੱਤਰ ਜੈਕਿਬ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ। ਮੰਗਲਵਾਰ ਨੂੰ ਸਵੇਰੇ 9 ਵਜੇ ਜੈਕਿਬ ਨੇ ਉਕਤ ਦੋਸ਼ੀਆਂ ਤੋਂ ਦੁੱਖੀ ਹੋ ਕੇ ਕੋਈ ਜ਼ਹਿਰੀਲੀ ਚੀਜ ਖਾ ਲਈ। ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਹ ਕਾਹਨੂੰਵਾਨ ਚੌਂਕ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਗਏ ਪਰ ਦੁਪਹਿਰ 1 ਵਜੇ ਦੇ ਕਰੀਬ ਉਨ੍ਹਾਂ ਦੇ ਮੁੰਡੇ ਨੇ ਦਮ ਤੋੜ ਦਿੱਤਾ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਨੌਜਵਾਨ ਦੇ ਪਿਓ ਦੇ ਬਿਆਨਾਂ ਦੇ ਆਧਾਰ ’ਤੇ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ। 

ਪੜ੍ਹੋ ਇਹ ਵੀ ਖ਼ਬਰ - ਮਾਂ-ਪਿਓ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਰਿਆ ’ਚ ਮਾਰੀ ਛਾਲ, ਲੋਕਾਂ ਨੇ ਇੰਝ ਬਚਾਈ ਜਾਨ


rajwinder kaur

Content Editor rajwinder kaur