ਸਮਰਾਲਾ ਦੇ ਪਿੰਡ ਮਾਣਕੀ ਦੇ ਨੌਜਵਾਨ ਦਾ ਕਤਲ, ਮੱਕੀ ਦੇ ਖੇਤਾਂ ''ਚੋਂ ਬਰਾਮਦ ਹੋਈ ਲਾਸ਼

05/16/2022 4:30:35 PM

ਸਮਰਾਲਾ (ਗਰਗ, ਬੰਗੜ) : ਸਮਰਾਲਾ ਨੇੜਲੇ ਪਿੰਡ ਮਾਣਕੀ ਦੇ 25 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਬੀਤੇ ਦਿਨ ਤੋਂ ਘਰੋਂ ਗਾਇਬ ਸੀ ਅਤੇ ਅੱਜ ਸਵੇਰੇ ਉਸ ਦੀ ਲਾਸ਼ ਨੇੜਲੇ ਇੱਕ ਹੋਰ ਪਿੰਡ ਦੇ ਖੇਤਾਂ ਵਿੱਚ ਪਈ ਹੋਈ ਮਿਲੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਣਜੋਧ ਸਿੰਘ (25) ਪੁੱਤਰ ਮਲੂਕ ਸਿੰਘ ਵਾਸੀ ਪਿੰਡ ਮਾਣਕੀ, ਖੰਨਾ ਵਿਖੇ ਕਿਸੇ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦਾ ਸੀ।

ਇਹ ਵੀ ਪੜ੍ਹੋ : ਕਪੂਰਥਲਾ ਤੋਂ ਵੱਡੀ ਖ਼ਬਰ : ਕਬੱਡੀ ਮੈਚ ਦੌਰਾਨ ਬੂਟ ਪਿੰਡ 'ਚ ਚੱਲੀਆਂ ਗੋਲੀਆਂ, ਲੋਕਾਂ 'ਚ ਫੈਲੀ ਦਹਿਸ਼ਤ

ਉਸ ਨੂੰ ਬੀਤੇ ਦਿਨ ਉਸ ਦੇ ਕਿਸੇ ਜਾਣਕਾਰ ਨੇ ਫੋਨ ਕਰਕੇ ਬੁਲਾਇਆ ਸੀ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਰਾਤ ਭਰ ਉਹ ਆਪਣੇ ਪੁੱਤ ਦੀ ਉਡੀਕ ਕਰਦੇ ਰਹੇ ਪਰ ਉਹ ਘਰ ਨਹੀਂ ਪਰਤਿਆ। ਅੱਜ ਸਵੇਰੇ ਨੇੜਲੇ ਪਿੰਡ ਸਲੌਦੀ ਵਿਖੇ ਉਸ ਦੀ ਲਾਸ਼ ਮੱਕੀ ਦੇ ਖੇਤ ਵਿੱਚ ਪਈ ਹੋਈ ਮਿਲੀ।

ਇਹ ਵੀ ਪੜ੍ਹੋ : ਰੂਹ ਕੰਬਾਊ ਵਾਰਦਾਤ : ਬਦਫ਼ੈਲੀ ਮਗਰੋਂ ਮਾਸੂਮ ਦਾ ਗਲਾ ਘੁੱਟ ਕੇ ਕੀਤਾ ਕਤਲ, ਕੱਪੜੇ ਦੇ ਥਾਨ 'ਚ ਲੁਕੋਈ ਲਾਸ਼

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੇ ਸਰੀਰ ’ਤੇ ਕਾਫੀ ਸੱਟਾਂ ਦੇ ਨਿਸ਼ਾਨ ਸਨ ਅਤੇ ਖੇਤ ਮਾਲਕ ਕਿਸਾਨ ਵੱਲੋਂ ਉਸ ਦੇ ਖੇਤਾਂ ਵਿੱਚ ਲਾਸ਼ ਪਈ ਹੋਈ ਵੇਖ ਕੇ ਸਮਰਾਲਾ ਪੁਲਸ ਨੂੰ ਇਤਲਾਹ ਦਿੱਤੀ ਗਈ। ਉਧਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਦੋਸ਼ੀ ਫੜ੍ਹ ਲਏ ਜਾਣਗੇ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News