ਭੇਤਭਰੀ ਹਾਲਤ ''ਚ ਨੌਜਵਾਨ ਲਾਪਤਾ

Tuesday, Nov 24, 2020 - 10:55 AM (IST)

ਭੇਤਭਰੀ ਹਾਲਤ ''ਚ ਨੌਜਵਾਨ ਲਾਪਤਾ

ਭਾਦਸੋਂ (ਅਵਤਾਰ) : ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਸੁਧੇਵਾਲ ਦੇ ਇੱਕ ਨੌਜਵਾਨ ਦੇ ਭੇਤਭਰੀ ਹਾਲਤ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੁਧੇਵਾਲ ਦੇ ਸਰਜਾ ਖਾਂ ਪੁੱਤਰ ਰੱਬੀ ਖਾਨ ਨੇ ਦੱਸਿਆ ਕਿ ਉਸਦਾ ਪੁੱਤਰ ਲਖਵਿੰਦਰ ਖਾਨ ਉਮਰ ਕਰੀਬ 28 ਸਾਲ ਬੀਤੀ 21 ਨਵੰਬਰ ਨੂੰ ਭਾਦਸੋਂ ਵਿਖੇ ਆਟਾ ਲੈਣ ਵਾਸਤੇ ਚੱਕੀ 'ਤੇ ਗਿਆ ਪਰ ਵਾਪਸ ਨਹੀ ਪਰਤਿਆ। ਉਨ੍ਹਾਂ ਕਿਹਾ ਕਿ ਉਸਦਾ ਫੋਨ ਵੀ ਬੰਦ ਆ ਰਿਹਾ ਹੈ।

ਉਸਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੀ ਆਲੇ ਦੁਆਲੇ ਇਲਾਕੇ 'ਚ ਭਾਲ ਕੀਤੀ ਪਰ ਕੋਈ ਪਤਾ ਟਿਕਾਣਾ ਨਹੀ ਮਿਲਿਆ। ਸਰਜਾ ਖਾਂ ਨੇ ਦੱਸਿਆ ਕਿ ਇਸ ਸਬੰਧੀ ਉਨਾ ਥਾਣਾ ਭਾਦਸੋਂ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ।


author

Babita

Content Editor

Related News