ਘਰੋਂ ਗਿਆ ਨੌਜਵਾਨ ਹੋਇਆ ਲਾਪਤਾ, 12 ਦਿਨਾਂ ਬਾਅਦ ਵੀ ਨਹੀਂ ਲੱਗਾ ਥਹੁ-ਪਤਾ

Wednesday, Sep 09, 2020 - 11:09 AM (IST)

ਘਰੋਂ ਗਿਆ ਨੌਜਵਾਨ ਹੋਇਆ ਲਾਪਤਾ, 12 ਦਿਨਾਂ ਬਾਅਦ ਵੀ ਨਹੀਂ ਲੱਗਾ ਥਹੁ-ਪਤਾ

ਮੋਹਾਲੀ (ਪਰਦੀਪ) : ਇੱਥੇ 26 ਅਗਸਤ ਦੀ ਸ਼ਾਮ ਨੂੰ ਘਰ ਤੋਂ ਗਏ ਧਰਮਿੰਦਰ ਸਿੰਘ ਟਿਵਾਣਾ ਲਾਲੀ ਪੁੱਤਰ ਕਮਲਜੀਤ ਸਿੰਘ ਵਾਸੀ ਪਿੰਡ ਮਟੌਰ ਸੈਕਟਰ-71 ਮੋਹਾਲੀ ਬਾਰੇ ਹਾਲੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਅਤੇ ਨਾ ਹੀ ਉਹ ਘਰ ਪੁੱਜਾ ਹੈ। ਬੇਸ਼ੱਕ ਧਰਮਿੰਦਰ ਸਿੰਘ ਗੁੰਮਸ਼ੁਦਗੀ ਬਾਰੇ ਪੋਸਟਰ ਵੀ ਲਗਾਏ ਹਨ ਕਿ ਜੋ ਵੀ ਇਸ ਬਾਰੇ ਜਾਣਕਾਰੀ ਦੇਵੇਗਾ, ਉਸ ਨੂੰ 1 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁੰਮਸ਼ੁਦਾ ਦੇ ਭਰਾ ਗੁਰਵਿੰਦਰ ਸਿੰਘ ਮਟੌਰ ਨੇ ਦੱਸਿਆ ਕਿ ਉਸ ਦਾ ਭਰਾ 26 ਅਗਸਤ ਨੂੰ ਘਰੋਂ ਗਿਆ ਸੀ ਅਤੇ ਕਿਸੇ ਗੱਲ ਨੂੰ ਲੈ ਕੇ ਉਹ ਕਾਫੀ ਸਮੇਂ ਤੋਂ ਬੇਚੈਨ ਸੀ ਅਤੇ ਮੇਰੇ ਭਰਾ ਧਰਮਿੰਦਰ ਸਿੰਘ ਦਾ ਇਕ 7 ਸਾਲਾਂ ਦਾ ਬੇਟਾ ਵੀ ਹੈ ਅਤੇ ਪੂਰਾ ਪਰਿਵਾਰ ਪਰੇਸ਼ਾਨੀ 'ਚੋਂ ਲੰਘ ਰਿਹਾ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਟੌਰ ਫ਼ੇਜ਼-7 ਸਥਿਤ ਥਾਣੇ 'ਚ ਆਪਣੇ ਭਰਾ ਦੀ ਰਿਪੋਰਟ ਵੀ ਦਰਜ ਕਰਵਾ ਦਿੱਤੀ ਹੈ, ਪਰ 12 ਦਿਨ ਤੋਂ ਵੱਧ ਉਸ ਨੂੰ ਘਰ ਤੋਂ ਗਏ ਨੂੰ ਚੁੱਕੇ ਹਨ ਅਤੇ ਪੁਲਸ ਹਾਲੇ ਤਕ ਉਸ ਦੇ ਭਰਾ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕੀ।


author

Babita

Content Editor

Related News