ਨਹਿਰ 'ਚ ਨਹਾਉਣ ਗਏ ਨੌਜਵਾਨ ਦੀ ਪਾਣੀ 'ਚ ਡੁੱਬਣ ਨਾਲ ਹੋਈ ਮੌਤ

Thursday, Apr 05, 2018 - 05:01 PM (IST)

ਨਹਿਰ 'ਚ ਨਹਾਉਣ ਗਏ ਨੌਜਵਾਨ ਦੀ ਪਾਣੀ 'ਚ ਡੁੱਬਣ ਨਾਲ ਹੋਈ ਮੌਤ

ਅੰਮ੍ਰਿਤਸਰ (ਅਵਦੇਸ਼ ਗੁਪਤਾ) - ਅੱਜ ਦੁਪਹਿਰ 1.30 ਵਜੇ ਦੇ ਕਰੀਬ ਅੰਮ੍ਰਿਤਸਰ ਜੀ.ਟੀ.ਰੋਡ 'ਤੇ ਪੈਂਦੀ ਇਕ ਨਹਿਰ 'ਚ ਨਹਾਉਣ ਗਏ 3 ਨੌਜਵਾਨਾਂ 'ਚੋਂ ਇਕ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਤਿਨੋਂ ਨੌਜਵਾਨ ਚਿੰਟੂ ਪੁੱਤਰ ਸੰਤੋਸ਼, ਉਤਮ ਅਤੇ ਬਿਸ਼ਨਾ ਏਕਤਾ ਨਗਰ ਝਬਾਲ ਵਿਖੇ ਰਹਿੰਦੇ ਸਨ ਅਤੇ ਉਹ ਕਬਾੜ ਦਾ ਕੰਮ ਕਰਦੇ ਸਨ। ਉਕਤ ਤਿਨੋਂ ਨੌਜਵਾਨ ਇਕੱਠੇ ਹੋ ਕੇ ਨਹਿਰ 'ਚ ਨਹਾਉਣ ਲਈ ਚਲੇ ਗਏ।

PunjabKesari
ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਚਿੰਟੂ ਪੁੱਤਰ ਸੰਤੋਸ਼ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ, ਜਦਕਿ ਉਤਮ ਅਤੇ ਬਿਸ਼ਨਾ ਵਾਲ-ਵਾਲ ਬਚ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।


Related News