ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਪਰਿਵਾਰ ਨੇ ਜਤਾਇਆ ਕਤਲ ਦਾ ਖਦਸ਼ਾ, ਥਾਣੇ ਮੂਹਰੇ ਲਾਇਆ ਧਰਨਾ
Monday, Feb 06, 2023 - 05:59 AM (IST)
ਬਾਲਿਆਂਵਾਲੀ (ਜ. ਬ.) : ਐਤਵਾਰ ਸਵੇਰੇ ਢੱਡੇ-ਭੂੰਦੜ ਲਿੰਕ ਰੋਡ ਤੋਂ ਭੂੰਦੜ ਦੇ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਮਿਲਿਆ ਹੈ, ਜਿਸ ਦੀ ਬਾਂਹ 'ਤੇ ਇਕ ਸਰਿੰਜ ਵੀ ਲੱਗੀ ਹੋਈ ਸੀ ਅਤੇ ਪਹਿਲੀ ਨਜ਼ਰ ’ਚ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਲੱਗਦੀ ਸੀ। ਥਾਣਾ ਬਾਲਿਆਂਵਾਲੀ ਦੀ ਪੁਲਸ ਨੂੰ ਦਿੱਤੇ ਬਿਆਨਾਂ ਮੁਤਾਬਕ ਮਨਜੀਤ ਕੌਰ ਵਾਸੀ ਭੂੰਦੜ ਨੇ ਦੱਸਿਆ ਕਿ ਉਸ ਦੇ ਲੜਕੇ ਲਵਪ੍ਰੀਤ ਸਿੰਘ ਦੀ ਕਾਫੀ ਸਮੇਂ ਤੋਂ ਸੁਖਪ੍ਰੀਤ ਸਿੰਘ ਵਾਸੀ ਭੂੰਦੜ ਨਾਲ ਦੁਸ਼ਮਣੀ ਚੱਲਦੀ ਆ ਰਹੀ ਸੀ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ, ਟਰੈਕਟਰ-ਟਰਾਲੀ ਦੀ ਲਪੇਟ 'ਚ ਆਉਣ ਕਾਰਨ ਵਾਪਰੀ ਘਟਨਾ
ਬੀਤੀ 4 ਫਰਵਰੀ ਨੂੰ ਉਸ ਦੇ ਪਤੀ ਗੱਗੂ ਸਿੰਘ ਦੇ ਫੋਨ ’ਤੇ ਇਕ ਵਿਅਕਤੀ ਦਾ ਫੋਨ ਆਇਆ, ਜਿਸ ਨੇ ਉਨ੍ਹਾਂ ਦੇ ਲੜਕੇ ਲਵਪ੍ਰੀਤ ਸਿੰਘ ਨੂੰ ਪੈਟਰੋਲ ਪੰਪ ’ਤੇ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਬਾਲਿਆਂਵਾਲੀ ਆਉਣ ਲਈ ਬੁਲਾ ਲਿਆ। ਉਪਰੰਤ ਲਵਪ੍ਰੀਤ ਚਲਾ ਗਿਆ ਤੇ ਦੇਰ ਰਾਤ ਤੱਕ ਵਾਪਸ ਨਾ ਮੁੜਿਆ ਤਾਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ। ਅੱਜ ਸਵੇਰੇ ਉਸ ਦੀ ਲਾਸ਼ ਢੱਡੇ-ਭੂੰਦੜ ਰੋਡ ਤੋਂ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : BSF ਵੱਲੋਂ ਲੱਖਾਂ ਦੀ ਭਾਰਤੀ ਕਰੰਸੀ ਤੇ ਹੈਰੋਇਨ ਸਣੇ ਇਕ ਕਾਬੂ, ਸਾਥੀ ਫਰਾਰ
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਗਿਆ ਹੈ। ਇਸ ਸਬੰਧੀ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਪੁਲਸ 304 ਦਾ ਪਰਚਾ ਦਰਜ ਕਰਨਾ ਚਾਹੁੰਦੀ ਹੈ ਪਰ ਅਸੀਂ 302 ਦਾ ਪਰਚਾ ਦਰਜ ਕਰਵਾਉਣਾ ਚਾਹੁੰਦੇ ਹਾਂ ਤੇ ਇਸੇ ਲਈ ਥਾਣੇ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅਜਬ ਗਜ਼ਬ: ਇੱਥੇ ਮੇਲੇ ’ਚ ਮੁੰਡਿਆਂ ਨੂੰ ਪਸੰਦ ਕਰਕੇ ਭਜਾ ਲੈ ਜਾਂਦੀਆਂ ਹਨ ਕੁੜੀਆਂ, 1000 ਸਾਲ ਤੋਂ ਚੱਲੀ ਆ ਰਹੀ ਪ੍ਰੰਪਰਾ
ਕੀ ਕਹਿੰਦੇ ਹਨ ਐੱਸਐੱਚਓ
ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਮੁਖੀ ਕੰਵਲਜੀਤ ਸਿੰਘ ਨੇ ਕਿਹਾ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਮ੍ਰਿਤਕ ਦੀ ਮਾਂ ਦੇ ਬਿਆਨ ਦਰਜ ਕਰ ਲਏ ਹਨ। ਉਨ੍ਹਾਂ ਕਿਹਾ ਕਿ ਅੱਗੇ ਜਾਂਚ ਕੀਤੀ ਜਾ ਰਹੀ ਹੈ ਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸਿਹਤ ਵਿਭਾਗ ਦਾ ਸ਼ਲਾਘਾਯੋਗ ਫ਼ੈਸਲਾ, ਸਿਵਲ ਸਰਜਨ ਦਫ਼ਤਰਾਂ ਤੇ ਹਸਪਤਾਲਾਂ 'ਚ ਹੁਣ ਨਹੀਂ ਹੋਣਗੀਆਂ ਪਾਰਟੀਆਂ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।