ਸੜਕ ਹਾਦਸੇ ''ਚ ਇਕ ਨੌਜਵਾਨ ਦੀ ਮੌਤ
Saturday, Jun 23, 2018 - 07:29 AM (IST)

ਚੀਮਾ ਮੰਡੀ (ਗੋਇਲ) — ਬੀਤੇ ਦਿਨ ਇਥੋਂ ਥੋੜ੍ਹੀ ਦੂਰ ਪਿੰਡ ਢੈਪਈ ਤੋਂ ਭੀਖੀ ਦੇ ਵਿਚਕਾਰ ਹੋਏ ਇਕ ਦਰਦਨਾਕ ਸੜਕ ਹਾਦਸੇ 'ਚ ਕਸਬੇ ਦੇ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬਖਸ਼ੀਸ਼ ਸਿੰਘ (22) ਪੁੱਤਰ ਅਜੈਬ ਸਿੰਘ, ਜੋ ਕਿ ਮੋਟਰਸਾਈਕਲ 'ਤੇ ਭੀਖੀ ਵੱਲ ਜਾ ਰਿਹਾ ਸੀ ਤੇ ਉਸ ਦੇ ਅੱਗੇ ਜਾ ਰਹੇ ਇਕ ਹੋਰ ਮੋਟਰਸਾਈਕਲ ਸਵਾਰ ਵਲੋਂ ਮੋਟਰਸਾਈਕਲ ਪਿੱਛੇ ਵੱਲ ਨੂੰ ਅਚਾਨਕ ਮੋੜਨ ਕਾਰਨ, ਬਖਸ਼ੀਸ਼ ਸਿੰਘ ਹੇਠਾਂ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਭੀਖੀ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਮਾਤਾ ਵਰਿੰਦਰ ਕੌਰ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ।