5 ਦਿਨ ਪਹਿਲਾਂ ਕਪੂਰਥਲਾ ਤੋਂ ਖਿੱਚ ਲਿਆਈ ਮੌਤ, 19 ਸਾਲ ਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Wednesday, Aug 09, 2023 - 12:57 PM (IST)

5 ਦਿਨ ਪਹਿਲਾਂ ਕਪੂਰਥਲਾ ਤੋਂ ਖਿੱਚ ਲਿਆਈ ਮੌਤ, 19 ਸਾਲ ਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਰਿਸ਼ੀ) : ਕਹਿੰਦੇ ਹਨ ਕਿ ਮੌਤ ਦਾ ਸਮਾਂ ਤੇ ਸਥਾਨ ਤੈਅ ਹੁੰਦਾ ਹੈ। ਅਜਿਹਾ ਹੀ ਕੁੱਝ 19 ਸਾਲਾਂ ਦੇ ਨੌਜਵਾਨ ਨਾਲ ਹੋਇਆ। ਇੱਥੇ ਇਕ 19 ਸਾਲ ਦੇ ਨੌਜਵਾਨ ਨੂੰ ਮੌਤ ਕਪੂਰਥਲਾ ਤੋਂ ਲੁਧਿਆਣਾ ਖਿੱਚ ਲਿਆਈ। ਕੰਮ ਦੀ ਭਾਲ ’ਚ 5 ਦਿਨ ਪਹਿਲਾਂ ਕਪੂਰਥਲਾ ਤੋਂ ਲੁਧਿਆਣਾ ਆਪਣੇ ਤਾਏ ਕੋਲ ਰਹਿਣ ਵਿਸ਼ਵਕਰਮਾ ਕਾਲੋਨੀ ਆਏ 19 ਸਾਲ ਦੇ ਨੌਜਵਾਨ ਨੇ ਸ਼ੱਕੀ ਹਾਲਾਤ ’ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਪਿਤਾ ਦੇ ਬਿਆਨ ’ਤੇ ਧਾਰਾ 174 ਦੀ ਕਾਰਵਾਈ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਹਰਚਰਨ ਸਿੰਘ ਮੁਤਾਬਕ ਮ੍ਰਿਤਕ ਦੀ ਪਛਾਣ ਅਰਸ਼ਦੀਪ ਸਿੰਘ ਵਜੋਂ ਹੋਈ ਹੈ, ਜੋ 4 ਭੈਣਾਂ ਦਾ ਸਭ ਤੋਂ ਵੱਡਾ ਭਰਾ ਸੀ ਅਤੇ 10ਵੀਂ ਪਾਸ ਸੀ। ਇੱਥੇ ਆਪਣੇ ਰਿਸ਼ਤੇਦਾਰਾਂ ਕੋਲ ਆਇਆ ਸੀ, ਤਾਂ ਕਿ ਇੱਥੇ ਕੋਈ ਕੰਮ ਮਿਲ ਸਕੇ। ਮੰਗਲਵਾਰ ਨੂੰ ਪੱਖੇ ਨਾਲ ਕੱਪੜੇ ਦੇ ਸਹਾਰੇ ਸ਼ੱਕੀ ਹਾਲਾਤ ’ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੂੰ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ।
 


author

Babita

Content Editor

Related News