ਜਿੰਮ 'ਚ ਮੁੰਡੇ ਨਾਲ ਵਾਪਰਿਆ ਵੱਡਾ ਹਾਦਸਾ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
Tuesday, Sep 19, 2023 - 01:29 PM (IST)

ਮੋਹਾਲੀ (ਸੰਦੀਪ) : ਪਿੰਡ ਜਗਤਪੁਰਾ ਸਥਿਤ ਇਕ ਜਿੰਮ 'ਚ ਕਰੰਟ ਲੱਗਣ ਨਾਲ ਫੇਜ਼-11 ਦੇ ਵਸਨੀਕ ਕਮਲ ਸਿੰਘ (22) ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ’ਤੇ ਥਾਣਾ ਸੋਹਾਣਾ ਪੁਲਸ ਨੇ ਜਿੰਮ ਮਾਲਕ ਮੁਕੇਸ਼ ਰਾਵਤ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਜਾਣਕਾਰੀ 'ਚ ਸ਼ਿਕਾਇਤਕਰਤਾ ਚਰਨਜੀਤ ਕੌਰ ਨੇ ਦੱਸਿਆ ਕਿ ਉਹ ਕਮਰਿਆਂ 'ਚ ਸਫ਼ਾਈ ਦਾ ਕੰਮ ਕਰਦੀ ਹੈ।
ਇਹ ਵੀ ਪੜ੍ਹੋ : ਖ਼ਾਲਿਸਤਾਨੀ ਅੱਤਵਾਦੀ ਨਿੱਜਰ ਦੇ ਕਤਲ ਮਾਮਲੇ 'ਚ ਭਾਰਤ ਨੇ ਖਾਰਜ ਕੀਤਾ ਕੈਨੇਡਾ ਦਾ ਦੋਸ਼, ਆਖੀ ਇਹ ਗੱਲ
ਉਸ ਦਾ ਵੱਡਾ ਪੁੱਤਰ ਕਮਲ ਸਿੰਘ ਰੋਜ਼ ਸ਼ਾਮ ਨੂੰ ਜਗਤਪੁਰਾ 'ਚ ਜਿੰਮ ਜਾਂਦਾ ਹੈ। 16 ਸਤੰਬਰ ਨੂੰ ਕਮਲ ਸਿੰਘ ਘਰੋਂ ਜਿੰਮ ਗਿਆ ਸੀ। ਇਸ ਦੌਰਾਨ ਰਾਤ 8 ਵਜੇ ਦੇ ਕਰੀਬ ਉਸ ਨੂੰ ਕਮਲ ਦੇ ਦੋਸਤ ਦਾ ਫੋਨ ਆਇਆ, ਜਿਸ ਨੇ ਉਸ ਨੂੰ ਦੱਸਿਆ ਕਿ ਕਮਲ ਨੂੰ ਜਿੰਮ 'ਚ ਕਰੰਟ ਲੱਗ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਭਾਜਪਾ 'ਚ ਵੱਡੇ ਸਿਆਸੀ ਧਮਾਕੇ ਦੀਆਂ ਕਨਸੋਆਂ, ਨਾਰਾਜ਼ ਆਗੂਆਂ ਨਾਲ ਰੱਖੀ ਗਈ ਮੀਟਿੰਗ
ਉਹ ਜਦੋਂ ਸੈਕਟਰ-32 ਸਥਿਤ ਜੀ. ਐੱਮ. ਸੀ. ਐੱਚ. ਹਸਪਤਾਲ ਪਹੁੰਚਿਆ ਤਾਂ ਪਤਾ ਲੱਗਾ ਕਿ ਕਮਲ ਦੀ ਮੌਤ ਹੋ ਚੁੱਕੀ ਹੈ। ਜਦੋਂ ਸ਼ਿਕਾਇਤਕਰਤਾ ਨੇ ਆਪਣੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਹਾਦਸਾ ਜਿੰਮ ਮਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੈ, ਜਿਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8