ਉੱਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ! ਜਵਾਕ ਨਾਲ ਵਾਪਰਿਆ ਦਰਦਨਾਕ ਹਾਦਸਾ, ਤੜਫ਼-ਤੜਫ਼ ਕੇ ਨਿਕਲੀ ਜਾਨ
Saturday, Jan 24, 2026 - 04:34 PM (IST)
ਨੂਰਪੁਰਬੇਦੀ (ਸੰਜੀਵ ਭੰਡਾਰੀ)- ਨੂਰਪੁਰਬੇਦੀ-ਬਲਾਚੌਰ ਮੁੱਖ ਮਾਰਗ ’ਤੇ ਸਥਾਨਕ ਪੁਲਸ ਥਾਣੇ ਦੇ ਬਿਲਕੁੱਲ ਸਾਹਮਣੇ ਵਾਪਰੇ ਦਰਦਨਾਕ ਹਾਦਸੇ ਵਿਚ 11 ਸਾਲਾ ਬੱਚੇ ਦੀ ਮੌਤ ਹੋ ਗੋਈ। ਸ਼ਰਾਬ ਦੇ ਨਸ਼ੇ ਵਿਚ ਤੇਜ਼ ਰਫ਼ਤਾਰ ਕਾਰ ਚਾਲਕ ਨੇ ਇਕ ਹੋਰ ਕਾਰ ਅਤੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੋਟਰਸਾਈਕਲ ਸਵਾਰ 11 ਸਾਲਾ ਮੁੰਡੇ ਦੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਚਾਲਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੁੱਢਲੇ ਇਲਾਜ ਉਪਰੰਤ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: Punjab: ਸ਼ਹੀਦ ਦੇ ਪਿਤਾ ਦੇ ਹੌਂਸਲੇ ਨੂੰ ਸਲਾਮ! ਫ਼ੌਜ ਦੀ ਵਰਦੀ ਪਾ ਕੇ ਪੁੱਤ ਜੋਬਨਪ੍ਰੀਤ ਨੂੰ ਦਿੱਤੀ ਅੰਤਿਮ ਵਿਦਾਈ

ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਰਾਕੇਸ਼ ਕੁਮਾਰ ਪੁੱਤਰ ਜੋਗਿੰਦਰਪਾਲ ਨਿਵਾਸੀ ਨੂਰਪੁਰਬੇਦੀ ਨੇ ਦੱਸਿਆ ਕਿ ਉਹ ਸਥਾਨਕ ਪੀਰ ਬਾਬਾ ਜ਼ਿੰਦਾ ਸ਼ਹੀਦ ਦੇ ਅਸਥਾਨ ਵਿਖੇ ਮੱਥਾ ਟੇਕ ਆਪਣੇ ਮੋਟਰਸਾਈਕਲ ’ਤੇ ਵਾਪਸ ਘਰ ਪਰਤ ਰਿਹਾ ਸੀ। ਜਦਕਿ ਉਸ ਦਾ ਲੜਕਾ ਪਵਨ ਕੁਮਾਰ ਵੀ ਮੇਰੇ ਦੋਹਤੇ ਆਰਵ ਸੋਨੀ (11 ਸਾਲਾ) ਨਾਲ ਮੱਥਾ ਟੇਕ ਕੇ ਵਾਪਸ ਆਪਣੇ ਮੋਟਰਸਾਈਕਲ ’ਤੇ ਉਸ ਤੋਂ ਅੱਗੇ ਜਾ ਰਿਹਾ ਸੀ। ਜਦੋਂ ਉਹ ਥਾਣੇ ਤੋਂ ਕੁਝ ਦੂਰੀ ਅੱਗੇ ਪਹੁੰਚੇ ਤਾਂ ਰਾਤ ਕਰੀਬ ਸਾਢੇ 8 ਵਜੇ ਪਿਛਿਓਂ ਪਿੰਡ ਜੱਟਪੁਰ ਦੀ ਤਰਫ਼ੋਂ ਆ ਰਹੀ ਇਕ ਤੇਜ਼ ਰਫ਼ਤਾਰ ਬਰੀਜਾ ਕਾਰ ਦੇ ਚਾਲਕ, ਜਿਸ ਨੇ ਸ਼ਰਾਬ ਪੀਤੀ ਹੋਈ ਸੀ, ਮੈਨੂੰ ਕਰਾਸ ਕਰਨ ਮੌਕੇ ਅੱਗੇ ਜਾ ਰਹੇ ਮੇਰੇ ਲੜਕੇ ਦੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰੀ। ਜਿਸ ’ਤੇ ਮੇਰਾ ਲੜਕਾ ਤੇ ਦੋਹਤਾ ਗੰਭੀਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਬਸੰਤ ਪੰਚਮੀ ਵਾਲੇ ਦਿਨ ਜਲੰਧਰ 'ਚ ਵੱਡਾ ਹਾਦਸਾ! ਪਤੰਗ ਲੁੱਟਦਿਆਂ ਡੂੰਘੇ ਟੋਏ 'ਚ ਡਿੱਗਿਆ ਜਵਾਕ, ਹੋਈ ਮੌਤ

ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੇਰੇ ਦੋਹਤੇ ਆਰਵ ਸੋਨੀ ਪੁੱਤਰ ਅਮਿਤ ਸੋਨੀ, ਨਿਵਾਸੀ ਘਨਿਆਰਾ ਰੋਡ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦਕਿ ਮੇਰੇ ਲੜਕੇ ਪਵਨ ਕੁਮਾਰ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ। ਹਾਦਸੇ ਦੌਰਾਨ ਉਕਤ ਕਾਰ ਚਾਲਕ ਵੱਲੋਂ ਇਕ ਹੋਰ ਕਾਰ ਨੂੰ ਵੀ ਟੱਕਰ ਮਾਰੀ ਗਈ ਜੋ ਬੁਰੀ ਤਰ੍ਹਾਂ ਨੁਕਸਾਨੀ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਕਾਰ ’ਚ ਸਵਾਰ 2 ਵਿਅਕਤੀਆਂ ਦੇ ਵੀ ਮਾਮੂਲੀ ਸੱਟਾਂ ਲੱਗੀਆਂ ਤੇ ਜਿਨ੍ਹਾਂ ਦਾ ਬਾਲ ਬਾਲ ਵਚਾ ਹੋ ਗਿਆ।
ਗ੍ਰਿਫ਼ਤਾਰ ਕਾਰ ਚਾਲਕ ਦਾ ਮੈਡੀਕਲ ਕਰਵਾਉਣ ’ਤੇ ਨਸ਼ੇ ’ਚ ਹੋਣ ਦੀ ਪੁਸ਼ਟੀ ਹੋਈ
ਉਕਤ ਹਾਦਸੇ ਲਈ ਜ਼ਿੰਮੇਵਾਰ ਕਾਰ ਚਾਲਕ ਦੀ ਪਛਾਣ ਗੁਰਿੰਦਰ ਸਿੰਘ ਪੁੱਤਰ ਸੋਹਣ ਸਿੰਘ ਨਿਵਾਸੀ ਸਮੀਰੋਵਾਲ ਵਜੋਂ ਹੋਈ ਹੈ। ਉਸ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਨੇ ਦੇਰ ਰਾਤ ਉਸ ਦਾ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਮੈਡੀਕਲ ਕਰਵਾਇਆ, ਜਿਸ ਦੌਰਾਨ ਉਸ ਦੇ ਨਸ਼ੇ ’ਚ ਹੋਣ ਦੀ ਪੁਸ਼ਟੀ ਹੋਣ ’ਤੇ ਪੁਲਸ ਨੇ ਧਾਰਾਵਾਂ ’ਚ ਵਾਧਾ ਕਰਦੇ ਹੋਏ ਉਸ ਦੇ ਖ਼ਿਲਾਫ਼ 185 ਮੋਟਰ ਵ੍ਹੀਕਲ ਐਕਟ ਤਹਿਤ ਵੀ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: Punjab: ਚੱਲਦੇ ਵਿਆਹ ਦੌਰਾਨ ਪੈਲੇਸ 'ਚ ਪੈ ਗਿਆ ਭੜਥੂ ! ਬਾਊਂਸਰਾਂ ਨੇ ਕੁੱਟ 'ਤੇ ਵਾਜਿਆਂ ਵਾਲੇ
ਪਰਿਵਾਰ ਨੇ ਹਫ਼ਤਾ ਪਹਿਲਾਂ ਹੀ ਬੱਚੇ ਦਾ ਜਨਮ ਦਿਨ ਮਨਾਇਆ
ਜ਼ਿਕਰਯੋਗ ਹੈ ਕਿ ਉਕਤ 11 ਸਾਲਾ ਬੱਚਾ ਜੋ ਛੁੱਟੀਆਂ ਮਨਾਉਣ ਲਈ ਹਿਮਾਚਲ ਪ੍ਰਦੇਸ਼ ਤੋਂ ਨੂਰਪੁਰਬੇਦੀ ਵਿਖੇ ਆਪਣੇ ਨਾਨਕੇ ਘਰ ਆਇਆ ਹੋਇਆ ਸੀ ਦਾ ਪਰਿਵਾਰਕ ਮੈਂਬਰਾਂ ਨੇ ਹਫ਼ਤਾ ਪਹਿਲਾਂ 15 ਜਨਵਰੀ ਨੂੰ ਹੀ ਬੜੇ ਚਾਅ ਨਾਲ ਉਸਦਾ ਜਨਮ ਦਿਨ ਮਨਾਇਆ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਜਿਸ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ ਨਾਲ ਉਕਤ ਭਾਣਾ ਵਾਪਰ ਜਾਵੇਗਾ ਜਿਸ ਕਰ ਕੇ ਉਕਤ ਹਾਦਸੇ ਕਾਰਨ ਬੱਚੇ ਦੇ ਪਰਿਵਾਰ ਅਤੇ ਨੂਰਪੁਰਬੇਦੀ ਸ਼ਹਿਰ ’ਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ: Punjab: ਪ੍ਰਾਪਰਟੀ ਵਾਲਿਆਂ ਲਈ ਵੱਡੀ ਖ਼ਬਰ! ਟੈਕਸ ਵਸੂਲੀ ਨੂੰ ਲੈ ਕੇ ਨਵੇਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
