ਪੰਜਾਬ ਪੁਲਸ ਦੇ ਕਾਂਸਟੇਬਲ 'ਤੇ ਡਿੱਗੀ ਗਾਜ! ਹੋ ਗਿਆ ਵੱਡਾ ਐਕਸ਼ਨ, ਕਾਰਨਾਮਾ ਜਾਣ ਰਹਿ ਜਾਓਗੇ ਦੰਗ
Monday, Jan 26, 2026 - 11:03 AM (IST)
ਜਲੰਧਰ (ਪੰਕਜ, ਕੁੰਦਨ, ਸੋਨੂੰ)-ਪਿਮਸ ਹਸਪਤਾਲ ਦੇ ਸਾਹਮਣੇ ਸ਼ਿਵ ਸੈਨਾ ਆਗੂ ਦੇ ਗੰਨਮੈਨ ਨੇ ਸਾਥੀਆਂ ਸਮੇਤ ਫਰਜ਼ੀ ਨਾਕਾਬੰਦੀ ਕਰਕੇ ਨੌਜਵਾਨਾਂ ਨੂੰ ਚਲਾਨ ਕੱਟਣ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ। ਜਦੋਂ ਦੋਵਾਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋਈ ਤਾਂ ਲੋਕ ਇਕੱਠੇ ਹੋ ਗਏ ਅਤੇ ਮੁਲਾਜ਼ਮ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਜਿਉਂ ਹੀ ਵੀਡੀਓ ਪੁਲਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚੀ ਤਾਂ ਤੁਰੰਤ ਮੁਲਾਜ਼ਮ ਦੀ ਪਛਾਣ ਕਰਕੇ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਉਸ ਦੇ ਬਾਕੀ ਸਾਥੀਆਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸੰਤ ਨਿਰੰਜਣ ਦਾਸ ਜੀ ਨੂੰ ਪਦਮਸ਼੍ਰੀ ਸਨਮਾਨ ਨਾਲ ਨਿਵਾਜਣਾ ਸ਼ਲਾਘਾਯੋਗ : ਅਸ਼ਵਨੀ ਸ਼ਰਮਾ

ਜਾਣਕਾਰੀ ਦਿੰਦਿਆਂ ਆਕਾਸ਼ਦੀਪ ਸਿੰਘ ਨਿਵਾਸੀ ਅਰਬਨ ਅਸਟੇਟ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੋਂ ਪਰਤ ਰਿਹਾ ਸੀ। ਜਿਉਂ ਹੀ ਉਹ ਪਿਮਸ ਹਸਪਤਾਲ ਦੇ ਸਾਹਮਣੇ ਪਹੁੰਚਿਆ ਤਾਂ ਉੱਥੇ ਅਸਾਲਟ (ਹਥਿਆਰ) ਲੈ ਕੇ ਖੜ੍ਹੇ ਪੁਲਸ ਮੁਲਾਜ਼ਮ ਨੇ ਉਸ ਨੂੰ ਬਾਈਕ ਰੋਕਣ ਲਈ ਕਿਹਾ। ਉਸ ਦੇ ਨਾਲ ਦੋ ਹੋਰ ਸਾਥੀ ਵੀ ਸਨ। ਆਕਾਸ਼ਦੀਪ ਨੇ ਕਿਹਾ ਕਿ ਬਾਈਕ ਦੀ ਨੰਬਰ ਪਲੇਟ ਨਾ ਹੋਣ ’ਤੇ ਸਿਵਲ ਵਰਦੀ ਵਾਲੇ ਵਿਅਕਤੀ ਨੇ ਖ਼ੁਦ ਨੂੰ ਮੁਲਾਜ਼ਮ ਦੱਸਦਿਆਂ ਬਾਈਕ ਦੀ ਚਾਬੀ ਕੱਢ ਲਈ ਅਤੇ ਮੋਟਾ ਚਲਾਨ ਕੱਟਣ ਦੀ ਧਮਕੀ ਦੇਣ ਲੱਗਾ।
ਇਹ ਵੀ ਪੜ੍ਹੋ: ਕਾਨੂੰਨ ਵਿਵਸਥਾ ਦੀ ਵਿਗੜੀ ਸਥਿਤੀ ਦੀ ਜ਼ਿੰਮੇਵਾਰੀ ਲੈ ਕੇ ਅਸਤੀਫ਼ਾ ਦੇਣ CM ਮਾਨ : ਸੁਖਬੀਰ ਬਾਦਲ

ਆਕਾਸ਼ਦੀਪ ਨੇ ਦੱਸਿਆ ਕਿ ਪੁਲਸ ਮੁਲਾਜ਼ਮ ਨੇ ਉਸ ਤੋਂ ਪੈਸੇ ਮੰਗੇ, ਜਦਕਿ ਉਸ ਦੇ ਦੋ ਸਾਥੀਆਂ ਨੇ ਪੈਸੇ ਦੇ ਕੇ ਮਾਮਲਾ ਰਫ਼ਾ-ਦਫ਼ਾ ਕਰਨ ਦੀ ਸਲਾਹ ਦਿੱਤੀ। ਜਦੋਂ ਨੌਜਵਾਨ ਨੇ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ। ਉੱਧਰ ਹੰਗਾਮਾ ਹੁੰਦਾ ਵੇਖ ਰਾਹਗੀਰ ਇਕੱਠੇ ਹੋ ਗਏ। ਇਕ ਨੌਜਵਾਨ ਨੇ ਮੁਲਾਜ਼ਮ ਦੀ ਵੀਡੀਓ ਬਣਾ ਲਈ। ਮੁਲਾਜ਼ਮ ਕਦੇ ਖ਼ੁਦ ਨੂੰ ਥਾਣਾ ਨੰ. 6, ਕਦੇ ਥਾਣਾ ਨੰ. 7 ਅਤੇ ਕਦੇ ਸਪੈਸ਼ਲ ਸੈੱਲ ਦਾ ਮੁਲਾਜ਼ਮ ਦੱਸ ਰਿਹਾ ਸੀ। ਭੀੜ ਵਿਚੋਂ ਇਕ ਨੌਜਵਾਨ ਨੇ ਮੁਲਾਜ਼ਮ ਨੂੰ ਪਛਾਣ ਲਿਆ, ਜਿਸ ਨੂੰ ਪਹਿਲਾਂ ਬਸਤੀ ਦਾਨਿਸ਼ਮੰਦਾਂ ਵਿਚ ਵੀ ਅਜਿਹੀਆਂ ਹਰਕਤਾਂ ਕਰਦਿਆਂ ਵੇਖਿਆ ਗਿਆ ਸੀ ਪਰ ਪੁਲਸ ਮੁਲਾਜ਼ਮ ਨਾ ਮੰਨਿਆ। ਹਾਲਾਂਕਿ ਵਿਰੋਧ ਵਧਣ ’ਤੇ ਪੁਲਸ ਮੁਲਾਜ਼ਮ ਆਪਣੇ ਸਾਥੀਆਂ ਸਮੇਤ ਫ਼ਰਾਰ ਹੋ ਗਿਆ ਪਰ ਉਕਤ ਵੀਡੀਓ ਜਿਉਂ ਹੀ ਸੋਸ਼ਲ ਮੀਡੀਆ ’ਤੇ ਅਪਡੇਟ ਹੋਈ ਤਾਂ ਤੁਰੰਤ ਵਾਇਰਲ ਹੋ ਗਈ।
ਉੱਧਰ ਜਦੋਂ ਵੀਡੀਓ ਪੁਲਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚੀ ਤਾਂ ਮੁਲਾਜ਼ਮ ਦੀ ਪਛਾਣ ਕਰ ਲਈ ਗਈ। ਮੁਲਾਜ਼ਮ ਦਾ ਨਾਂ ਮਨੀ ਸਿੰਘ ਹੈ, ਜੋਕਿ ਇਕ ਨਿੱਜੀ ਵਿਅਕਤੀ ਦਾ ਗੰਨਮੈਨ ਹੈ। ਸੂਤਰਾਂ ਦੀ ਮੰਨੀਏ ਤਾਂ ਕਾਂਸਟੇਬਲ ਮਨੀ ਕੁਮਾਰ ਸ਼ਿਵ ਸੈਨਾ ਆਗੂ ਦਾ ਗੰਨਮੈਨ ਹੈ, ਜੋ ਨਸ਼ੇ ਦਾ ਵੀ ਆਦੀ ਹੈ। ਉੱਧਰ ਏ. ਸੀ. ਪੀ. ਮਾਡਲ ਟਾਊਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਮਨੀ ਕੁਮਾਰ, ਜੋ ਸਕਿਓਰਿਟੀ ਬ੍ਰਾਂਚ ਵਿਚ ਹੈ, ਨੂੰ ਵੀਡੀਓ ਵੇਖਣ ਤੋਂ ਬਾਅਦ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਨੂੰ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: Punjab: ਸੜਕ 'ਤੇ ਖੜ੍ਹੀ ਕਾਰ ਦਾ ਅੰਦਰਲਾ ਹਾਲ ਵੇਖ ਲੋਕਾਂ ਦੇ ਉੱਡੇ ਹੋਸ਼! ਇਸ ਹਾਲ 'ਚ ਮਿਲਿਆ ਨੌਜਵਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
