ਖੰਨਾ 'ਚ ਜੁਗਾੜੂ ਰੇਹੜੇ ਨੇ ਲਈ ਨੌਜਵਾਨ ਕਿਸਾਨ ਦੀ ਜਾਨ, ਪਰਿਵਾਰ ਡੂੰਘੇ ਸਦਮੇ 'ਚ

Wednesday, Aug 23, 2023 - 04:44 PM (IST)

ਖੰਨਾ 'ਚ ਜੁਗਾੜੂ ਰੇਹੜੇ ਨੇ ਲਈ ਨੌਜਵਾਨ ਕਿਸਾਨ ਦੀ ਜਾਨ, ਪਰਿਵਾਰ ਡੂੰਘੇ ਸਦਮੇ 'ਚ

ਖੰਨਾ (ਵਿਪਨ) : ਖੰਨਾ ਦੇ ਮਾਲੇਰਕੋਟਲਾ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਕਿਸਾਨ ਦੀ ਮੌਤ ਜੁਗਾੜੂ ਰੇਹੜੇ ਦੀ ਟੱਕਰ ਕਾਰਨ ਹੋਈ। ਹਾਦਸੇ ਤੋਂ ਬਾਅਦ ਮੁਲਜ਼ਮ ਆਪਣੇ ਵ੍ਹੀਕਲ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਅਕਬਰ ਅਲੀ (24) ਵਾਸੀ ਅਲੂਣਾ ਤੋਲਾ ਵਜੋਂ ਹੋਈ। ਜਾਣਕਾਰੀ ਮੁਤਾਬਕ ਅਕਬਰ ਅਲੀ ਦੀ ਇੱਕ ਰਿਸ਼ਤੇਦਾਰ ਔਰਤ ਖੰਨਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਹੈ।

ਇਹ ਵੀ ਪੜ੍ਹੋ : ਕੋਟਕਪੂਰਾ ਗੋਲੀ ਕਾਂਡ 'ਚ ਸੁਖਬੀਰ ਬਾਦਲ ਦੀ ਅਗਾਊਂ ਜ਼ਮਾਨਤ ’ਤੇ ਫ਼ੈਸਲਾ ਸੁਰੱਖਿਅਤ

ਅਕਬਰ ਅਲੀ ਆਪਣੀ ਰਿਸ਼ਤੇਦਾਰ ਦਾ ਹਾਲ-ਚਾਲ ਪੁੱਛ ਕੇ ਮੋਟਰਸਾਈਕਲ 'ਤੇ ਪਿੰਡ ਪਰਤ ਰਿਹਾ ਸੀ। ਪਿੰਡ ਰਸੂਲੜਾ ਮਾਜਰੀ ਨੇੜੇ ਜੁਗਾੜੂ ਰੇਹੜਾ ਚਾਲਕ ਨੇ ਬਿਨਾਂ ਕੋਈ ਇਸ਼ਾਰਾ ਦਿੱਤੇ ਅਤੇ ਅੱਗੇ-ਪਿੱਛੇ ਦੇਖੇ ਬਿਨਾਂ ਰੇਹੜੇ ਨੂੰ ਇੱਕਦਮ ਮੋੜ ਦਿੱਤਾ। ਇਸ ਕਾਰਨ ਅਕਬਰ ਅਲੀ ਦਾ ਮੋਟਰਸਾਈਕਲ ਰੇਹੜੇ ਨਾਲ ਟਕਰਾ ਗਿਆ। ਅਕਬਰ ਸੜਕ 'ਤੇ ਡਿੱਗ ਪਿਆ। ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ। ਇਸੇ ਦੌਰਾਨ ਰੇਹੜਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਸਕੂਲ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਆਈ ਅਧਿਆਪਕਾ ਦੀ ਮੌਤ

ਉਥੋਂ ਇੱਕ ਪੁਲਸ ਮੁਲਾਜ਼ਮ ਲੰਘ ਰਿਹਾ ਸੀ, ਜਿਸਨੇ ਅਕਬਰ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਉਦੋਂ ਤੱਕ ਅਕਬਰ ਦੀ ਮੌਤ ਹੋ ਚੁੱਕੀ ਸੀ। ਅਕਬਰ ਆਪਣੇ ਪਿਤਾ ਨਾਲ ਖੇਤੀਬਾੜੀ ਕਰਦਾ ਸੀ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਉਸਨੇ ਕੁੱਝ ਸਮਾਂ ਐਮੋਜੋਨ 'ਚ ਕੰਮ ਕਰਕੇ ਪਿਤਾ ਦਾ ਸਾਥ ਵੀ ਦਿੱਤਾ। ਫਿਲਹਾਲ ਪੁੱਤ ਦੀ ਮੌਤ ਕਾਰਨ ਪੂਰੇ ਘਰ 'ਚ ਸੋਗ ਦੀ ਲਹਿਰ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Babita

Content Editor

Related News