ਇਕਲੌਤੇ ਪੁੱਤ ਨੂੰ ਜਹਾਜ਼ ਚੜ੍ਹਾਉਣ ਦੀ ਤਿਆਰੀ ਕਰ ਰਹੇ ਸੀ ਮਾਪੇ, ਵਿਹੜੇ 'ਚ ਵਿੱਛ ਗਏ ਮੌਤ ਦੇ ਸੱਥਰ
Saturday, Mar 04, 2023 - 12:02 PM (IST)
ਡੇਰਾਬੱਸੀ (ਅਨਿਲ) : ਇੱਥੇ ਟੈਂਕਰ ਹੇਠਾਂ ਕੁਚਲੇ ਜਾਣ ਕਾਰਨ 18 ਸਾਲਾ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਨ ਸਿੰਘ ਵੱਜੋਂ ਹੋਈ ਹੈ। ਜਾਣਕਾਰੀ ਮ੍ਰਿਤਕ ਕਰਨ ਸਿੰਘ ਚੰਡੀਗੜ੍ਹ 'ਚ ਆਈਲੈਟਸ ਕਰ ਰਿਹਾ ਸੀ। ਉਸ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਉਹ ਆਪਣੀਆਂ ਕਲਾਸਾਂ ਲਾ ਕੇ ਵਾਪਸ ਪਿੰਡ ਆ ਰਿਹਾ ਸੀ। ਉਸ ਦਾ ਤਾਇਆ ਦਵਿੰਦਰ ਸਿੰਘ ਉਸ ਨੂੰ ਡੇਰਾਬੱਸੀ ਤੋਂ ਸੈਦਪੁਰਾ ਮੋਟਰਸਾਈਕਲ ’ਤੇ ਲੈ ਗਿਆ ਸੀ ਅਤੇ ਉਹ ਸਟੇਸ਼ਨਰੀ ਲੈਣ ਲਈ ਦੁਕਾਨਾਂ ਦੇ ਬਾਹਰ ਖੜ੍ਹਾ ਸੀ।
ਇਹ ਵੀ ਪੜ੍ਹੋ : ਵਿਰਾਸਤ-ਏ-ਖ਼ਾਲਸਾ ਜਾਣ ਵਾਲੇ ਸੈਲਾਨੀਆਂ ਲਈ ਚੰਗੀ ਖ਼ਬਰ, ਹੁਣ ਇਹ ਰਹੇਗਾ ਖੋਲ੍ਹਣ ਦਾ ਸਮਾਂ
ਇਸੇ ਦੌਰਾਨ ਸ਼ਾਮ ਕਰੀਬ 7.30 ਵਜੇ ਬਰਵਾਲਾ ਵੱਲ ਜਾ ਰਹੇ ਦੇਹਰਾਦੂਨ ਨੰਬਰ ਪਲੇਟ ਵਾਲੇ ਆਕਸੀਜਨ ਟੈਂਕਰ ਨੇ ਖ਼ਸਤਾ ਹਾਲਤ ਸੜਕ ’ਤੇ ਕੱਟ ਲਗਾਉਂਦੇ ਹੋਏ ਕਰਨ ਨੂੰ ਆਪਣੀ ਲਪੇਟ 'ਚ ਲੈ ਲਿਆ। ਟੈਂਕਰ ਦਾ ਟਾਇਰ ਉਸ ਦੇ ਢਿੱਡ ਉਪਰੋਂ ਲੰਘ ਗਿਆ। ਰਾਹਗੀਰਾਂ ਨੇ ਉਸ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਕਰਨ ਨੂੰ ਮ੍ਰਿਤਕ ਕਰਾਰ ਦਿੱਤਾ। ਦੱਸਿਆ ਜਾਂਦਾ ਹੈ ਕਿ ਕਰਨ ਨੇ ਕੁੱਝ ਮਹੀਨਿਆਂ ਬਾਅਦ ਵਿਦੇਸ਼ ਚਲਾ ਜਾਣਾ ਸੀ।
ਇਹ ਵੀ ਪੜ੍ਹੋ : ਸਪਾ ਸੈਂਟਰ ਅੰਦਰ ਮਸਾਜ ਦੀ ਆੜ 'ਚ ਗੰਦਾ ਕੰਮ, ਬੰਦ ਕਮਰੇ 'ਚ ਲੱਗਦੀ ਸੀ ਜਿਸਮ ਦੀ ਬੋਲੀ
ਉਸ ਦੇ ਪਿਤਾ ਨੇ ਵਿਦੇਸ਼ ਜਾਣ ਲਈ ਕੁੱਝ ਮਹੀਨੇ ਪਹਿਲਾਂ ਸੈਦਪੁਰਾ ਸਥਿਤ ਆਪਣਾ ਪਲਾਟ ਵੇਚ ਕੇ 18 ਲੱਖ ਰੁਪਏ ਇਕੱਠੇ ਕੀਤੇ ਸਨ ਪਰ ਇਕਲੌਤੇ ਪੁੱਤਰ ਦੀ ਮੌਤ ਨਾਲ ਸਾਰੀਆਂ ਤਿਆਰੀਆਂ ਅਤੇ ਸੁਫ਼ਨੇ ਚਕਨਾਚੂਰ ਹੋ ਗਏ। ਜਾਂਚ ਅਧਿਕਾਰੀ ਏ. ਐੱਸ. ਆਈ. ਸਤਵੀਰ ਸਿੰਘ ਅਨੁਸਾਰ ਪੁਲਸ ਨੇ ਦਵਿੰਦਰ ਸਿੰਘ ਦੇ ਬਿਆਨਾਂ ’ਤੇ ਟੈਂਕਰ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ