ਲੁਧਿਆਣਾ : ਹਾਈ ਪ੍ਰੋਫਾਈਲ ਦੇਹ ਵਪਾਰ ਦੇ ਅੱਡੇ ਤੋਂ ਫੜ੍ਹੇ ਨੌਜਵਾਨ ਦੀ 'ਕੋਰੋਨਾ' ਰਿਪੋਰਟ ਪਾਜ਼ੇਟਿਵ

Thursday, Aug 06, 2020 - 11:57 AM (IST)

ਲੁਧਿਆਣਾ : ਹਾਈ ਪ੍ਰੋਫਾਈਲ ਦੇਹ ਵਪਾਰ ਦੇ ਅੱਡੇ ਤੋਂ ਫੜ੍ਹੇ ਨੌਜਵਾਨ ਦੀ 'ਕੋਰੋਨਾ' ਰਿਪੋਰਟ ਪਾਜ਼ੇਟਿਵ

ਲੁਧਿਆਣਾ (ਮੋਹਿਨੀ) : ਥਾਣਾ ਸ਼ਿਮਲਾਪੁਰੀ ਦੀ ਪੁਲਸ ਵੱਲੋਂ ਦੇਹ ਵਪਾਰ ਦੇ ਅੱਡੇ ਤੋਂ ਵਿਦੇਸ਼ੀ ਕੁੜੀਆਂ ਸਮੇਤ ਫੜ੍ਹੇ ਗਏ ਇਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਅਸਲ 'ਚ ਮੁਲਜ਼ਮਾਂ ਨੂੰ ਫੜ੍ਹਨ ਤੋਂ ਬਾਅਦ ਪੁਲਸ ਨੇ ਸਿਹਤ ਮਹਿਕਮੇ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ 6 ਮੁਲਜ਼ਮਾਂ ਦਾ ਕੋਰੋਨਾ ਟੈਸਟ ਕਰਵਾਇਆ ਸੀ, ਜਿਨ੍ਹਾਂ ’ਚੋਂ 3 ਵਿਦੇਸ਼ੀ ਕੁੜੀਆਂ, 1 ਸਥਾਨਕ ਕੁੜੀ ਅਤੇ 1 ਨੌਜਵਾਨ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਲੁਧਿਆਣਾ ਵਾਸੀ ਇਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਏ ਜਾਣ ਕਾਰਨ ਭੜਥੂ ਪੈ ਗਿਆ ਹੈ।

ਇਹ ਵੀ ਪੜ੍ਹੋ : ...ਤੇ ਹੁਣ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਨਹੀਂ ਹੋਣਗੇ 'ਆਪਰੇਸ਼ਨ'

ਇਸ ਤੋਂ ਬਾਅਦ ਥਾਣਾ ਮੁਖੀ ਵਰੁਣਜੀਤ ਸਿੰਘ ਨੇ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਨੂੰ ਪੁਲਸ ਹਿਰਾਸਤ ’ਚ ਮੈਰੀਟੋਰੀਅਸ ਸਕੂਲ ’ਚ ਇਕਾਂਤਵਾਸ ਕੀਤਾ ਗਿਆ ਹੈ।  ਦੱਸ ਦੇਈਏ ਕਿ ਅਮੀਰਜ਼ਾਦਿਆਂ ਨੂੰ ਗੋਰੀ ਚਮੜੀ ਦਾ ਖ਼ੁਆਬ ਦਿਖਾ ਕੇ ਦਿੱਲੀ ਅਤੇ ਵਿਦੇਸ਼ਾਂ ਤੋਂ ਕੁੜੀਆ ਲਿਆ ਕੇ ਸ਼ਹਿਰ 'ਚ ਦੇਹ ਵਪਾਰ ਦਾ ਅੱਡਾ ਚਲਾ ਰਹੇ ਇਕ ਗਿਰੋਹ ਨੂੰ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਬੇਨਕਾਬ ਕੀਤਾ ਸੀ।

ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਦੀ ਬਾਸਮਤੀ ਲਈ 'ਜੀ. ਆਈ. ਟੈਗ' ਸਬੰਧੀ ਕੈਪਟਨ ਦੀ ਮੋਦੀ ਨੂੰ ਚਿੱਠੀ

ਥਾਣਾ ਪੁਲਸ ਨੇ ਮੁਖਬਰ ਦੀ ਸੂਚਨਾ 'ਤੇ ਦੇਹ ਵਪਾਰ ਦੇ ਧੰਦੇ ਦੀ ਗੁਪਤ ਜਗ੍ਹਾ ਤੋਂ ਛਾਪਾ ਮਾਰ ਕੇ ਕੁੱਲ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ 'ਚ ਚਾਰ ਕੁੜੀਆਂ ਸ਼ਾਮਲ ਸਨ, ਜਿਨ੍ਹਾਂ 'ਚੋਂ ਤਿੰਨ ਵਿਦੇਸ਼ੀ ਅਤੇ ਦੋ ਨੌਜਵਾਨ ਲੁਧਿਆਣਾ ਵਾਸੀ ਸਨ, ਜੋ ਗਾਹਕ ਵਜੋਂ ਗਏ ਸਨ, ਜਦੋਂ ਕਿ ਗਿਰੋਹ ਦੇ ਤਿੰਨ ਮੁੱਖ ਸਰਗਣਾ ਫ਼ਰਾਰ ਹੋਣ 'ਚ ਸਫਲ ਰਹੇ।
ਇਹ ਵੀ ਪੜ੍ਹੋ : ਨਕਲੀ ਸ਼ਰਾਬ ਮਾਮਲੇ 'ਚ ਸਿੱਧੇ ਤੌਰ 'ਤੇ ਸ਼ਾਮਲ ਵਿਅਕਤੀਆਂ ਖਿਲਾਫ ਹੋਵੇ 302 ਤਹਿਤ ਕੇਸ ਦਰਜ : ਕੈਪਟਨ


author

Babita

Content Editor

Related News