ਯੂਥ ਕਾਂਗਰਸੀਆਂ ਨੇ ਫੂਕੇ ਮੋਹਨ ਭਾਗਵਤ ਦੇ ਪੁਤਲੇ
Wednesday, Feb 14, 2018 - 01:31 AM (IST)

ਧੂਰੀ, (ਸੰਜੀਵ ਜੈਨ)— ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਵੱਲੋਂ ਫ਼ੌਜ 'ਤੇ ਕੀਤੀ ਗਈ ਟਿੱਪਣੀ ਤੋਂ ਨਾਰਾਜ਼ ਯੂਥ ਕਾਂਗਰਸੀਆਂ ਨੇ ਵਿਧਾਨ ਸਭਾ ਹਲਕਾ ਧੂਰੀ ਦੇ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ਹੇਠ ਕੱਕੜਵਾਲ ਚੌਕ ਵਿਖੇ ਮੋਹਨ ਭਾਗਵਤ ਦਾ ਪੁਤਲਾ ਫੂਕਿਆ। ਪੁਤਲਾ ਸਾੜਨ ਤੋਂ ਪਹਿਲਾਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਗਧੇ 'ਤੇ ਮੋਹਨ ਭਾਗਵਤ ਦਾ ਪੁਤਲਾ ਰੱਖ ਕੇ ਸ਼ਹਿਰ ਭਰ 'ਚੋਂ ਪੈਦਲ ਰੋਸ ਮਾਰਚ ਵੀ ਕੱਢਿਆ।
ਇਸ ਮੌਕੇ ਮਿੱਠੂ ਲੱਡਾ ਨੇ ਕਿਹਾ ਕਿ ਭਾਜਪਾ ਦੀ ਬੀ ਟੀਮ ਆਰ. ਆਰ. ਐੈੱਸ. ਦੇ ਮੁਖੀ ਮੋਹਨ ਭਾਗਵਤ ਵੱਲੋਂ ਫੌਜ ਬਾਰੇ ਕੀਤੀ ਗਈ ਟਿੱਪਣੀ ਨਿੰਦਣਯੋਗ ਹੈ। ਆਰ. ਐੈੱਸ. ਐੈੱਸ. ਮੁਖੀ ਨੇ ਜਿਥੇ ਫ਼ੌਜ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਫੌਜ ਦਾ ਅਪਮਾਨ ਵੀ ਹੈ। ਉਨ੍ਹਾਂ ਕਿਹਾ ਕਿ ਮੋਹਨ ਭਾਗਵਤ ਨੂੰ ਆਪਣੀ ਇਸ ਟਿੱਪਣੀ ਲਈ ਭਾਰਤੀ ਫੌਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਕਾਂਗਰਸ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਬਨੀ ਖਹਿਰਾ, ਜਗਦੀਪ ਸਿੰਘ ਸਰਪੰਚ ਧਾਂਦਰਾ, ਨਿਸ਼ਾਨ ਸਿੰਘ, ਸ਼ਮਸ਼ੇਰ ਸਿੰਘ ਕੰਧਾਰਗੜ੍ਹ, ਹਿਮਾਂਸ਼ੂ ਧੂਰੀ, ਕੁਲਵਿੰਦਰ ਬਿੱਲਾ, ਲਵਲੀ ਸਿੰਘ, ਹਰਜੀਤ ਸਿੰਘ ਬੱਬੀ, ਹਰਮੇਲ ਸਿੰਘ ਧੂਰੀ, ਮਨੂ ਸ਼ਾਰਦਾ, ਰਵੀ ਸਿੰਗਲਾ, ਬੱਬੂ ਭੁੱਲਰ, ਈਸ਼ਟ ਭੁੱਲਰ, ਮਨੀ ਵੈਦ ਅਤੇ ਰਾਜੂ ਆਦਿ ਵੀ ਮੌਜੂਦ ਸਨ।
ਸੰਗਰੂਰ, (ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)—ਯੂਥ ਕਾਂਗਰਸੀ ਔਰਤਾਂ ਨੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਪੂਨਮ ਕਾਂਗੜਾ ਦੀ ਅਗਵਾਈ ਹੇਠ ਵਾਰਡ ਨੰ. 22, ਨੇੜੇ ਡੀ. ਸੀ. ਕੋਠੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੋਹਨ ਭਾਗਵਤ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦੇਸ਼ ਦੇ ਫੌਜੀਆਂ ਦਾ ਅਪਮਾਨ ਕਰਨ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪੂਨਮ ਕਾਂਗੜਾ ਨੇ ਕਿਹਾ ਕਿ ਦੇਸ਼ ਦੀ ਲੜਾਈ ਵਿਚ ਜਦੋਂ ਕਾਂਗਰਸ ਦੇ ਆਗੂ ਅੰਗਰੇਜ਼ਾਂ ਨਾਲ ਆਜ਼ਾਦੀ ਦੀ ਲੜਾਈ ਲੜ ਰਹੇ ਸਨ, ਉਸ ਸਮੇਂ ਭਾਜਪਾ ਦੀ ਇਹ ਸੰਸਥਾ ਪਤਾ ਨਹੀਂ ਕਿਹੜੀ ਖੱਡ 'ਚ ਲੁਕ ਕੇ ਬੈਠੀ ਸੀ?
ਇਸ ਮੌਕੇ ਮੈਡਮ ਮਨਦੀਪ ਕੌਰ, ਹਰਭਿੰਦਰ ਕੌਰ ਸੱਗੂ, ਸੰਦੀਪ ਕੌਰ, ਹਰਵਿੰਦਰ ਕੌਰ, ਮੈਡਮ ਮਧੂ, ਵਿੱਦਿਆ ਦੇਵੀ, ਸੁਖਪਾਲ ਕੌਰ, ਮਨਜੀਤ ਕੌਰ, ਭਰਪੂਰ ਕੌਰ ਤੋਂ ਇਲਾਵਾ ਹੋਰ ਵੀ ਕਾਂਗਰਸੀ ਮਹਿਲਾਵਾਂ ਹਾਜ਼ਰ ਸਨ।
ਸੁਨਾਮ, ਊਧਮ ਸਿੰਘ ਵਾਲਾ, (ਬਾਂਸਲ)—ਆਈ. ਟੀ. ਆਈ. ਚੌਕ 'ਚ ਯੂਥ ਕਾਂਗਰਸ ਨੇ ਮਾਲਵਿੰਦਰ ਹਲਕਾ ਪ੍ਰਧਾਨ ਯੂਥ ਵਿੰਗ ਦੀ ਅਗਵਾਈ 'ਚ ਅਰਥੀ ਫੂਕ ਮੁਜ਼ਾਹਰਾ ਕੀਤਾ। ਇਸ ਮੌਕੇ ਮਾਲਵਿੰਦਰ ਅਤੇ ਮੈਡਮ ਰਜਨੀ ਰਾਣੀ ਨੇ ਕਿਹਾ ਕਿ ਆਰ. ਐੱਸ. ਐੱਸ. ਦੇ ਮੁਖੀ ਵੱਲੋਂ ਦਿੱਤੇ ਗਏ ਬਿਆਨ ਨੇ ਫੌਜ ਦੇ ਮਨੋਬਲ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੂੰ ਇਸ ਤਰ੍ਹਾਂ ਦਾ ਬਿਆਨ ਨਹੀਂ ਦੇਣਾ ਚਾਹੀਦਾ ਸੀ। ਇਸ ਮੌਕੇ ਪ੍ਰਗਟ ਸਿੰਘ, ਰਜਨੀ ਰਾਣੀ ਆਦਿ ਵੀ ਮੌਜੂਦ ਸਨ।
ਦਿੜ੍ਹਬਾ ਮੰਡੀ, (ਸਰਾਓਂ)—ਹਲਕਾ ਦਿੜ੍ਹਬਾ ਦੇ ਯੂਥ ਕਾਂਗਰਸ ਪ੍ਰਧਾਨ ਜਗਦੇਵ ਗਾਗਾ ਦੀ ਅਗਵਾਈ 'ਚ ਸੈਂਕੜੇ ਯੂਥ ਕਾਂਗਰਸੀਆਂ ਨੇ ਦਿੱਲੀ-ਪਾਤੜਾ ਰੋਡ 'ਤੇ ਮੋਹਨ ਭਾਰਗਵ ਅਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸੰਘ ਮੁਖੀ ਨੂੰ ਆਪਣੇ ਬਿਆਨ ਲਈ ਫੌਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ । ਇਸ ਮੌਕੇ ਸਤਨਾਮ ਸੱਤਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਅਜੈ ਸਿੰਗਲਾ ਸੀਨੀ. ਕਾਂਗਰਸੀ ਆਗੂ, ਰਾਜਵੀਰ ਖਡਿਆਲ ਜਨ. ਸਕੱਤਰ ਯੂਥ ਕਾਂਗਰਸ, ਵਿੱਕੀ ਧੀਮਾਨ ਸ਼ਹਿਰੀ ਪ੍ਰਧਾਨ ਯੂਥ ਕਾਂਗਰਸ, ਜਗਤਾਰ ਜਨਾਲ, ਦਵਿੰਦਰ ਛਾਜਲੀ, ਪ੍ਰਿਤਪਾਲ ਜਨਾਲ, ਲਾਲੀ ਖੇਤਲਾ, ਵਿਕਾਸ ਕੁਮਾਰ ਖੇਤਲਾ ਸਕੱਤਰ ਯੂਥ ਕਾਂਗਰਸ ਦਿੜ੍ਹਬਾ, ਗੋਗੀ ਖੋਪੜਾ, ਮਨਦੀਪ ਨਾਗਰੀ, ਜੀਵਨ ਸਿੰਘ ਸੰਗਤੀਵਾਲਾ, ਨਿਰਮਲ ਦੁੱਲਟ, ਰਾਮ ਸੁੱਭਿਆ, ਪਰਮਜੀਤ ਯੂ. ਕੇ., ਗੁਰਦਾਸ ਗਾਗਾ, ਸੰਦੀਪ ਸੋਨੀ, ਬਲਜੀਤ ਸਰਪੰਚ ਤਰੰਜੀ ਖ਼ੇੜਾ, ਹਰਜੀਤ ਮਹਿਲਾਂ, ਕਰਮਜੀਤ ਬਬਲੀ ਕੌਹਰੀਆਂ, ਮਨੀ ਸੁੱਭਿਆ, ਰਾਮ ਮੌੜਾ, ਭਿੰਦਰ ਸਮੂਰਾਂ, ਜਸਵੀਰ ਸਫੀਪੂਰ, ਬਿੰਦਰ ਚੱਠਾ, ਬੇਅੰਤ ਕੈਂਪਰ ਹਾਜ਼ਰ ਸਨ।