ਅਕਾਲੀਆਂ ਨੇ ਆਪਣੇ ਕਾਰਜਕਾਲ ''ਚ ਕਿਸਾਨੀ ਨੂੰ ਕੌਡੀ ਨਹੀਂ ਦਿੱਤੀ - ਸਰਾਂ, ਬਰਾੜ
Saturday, Jan 13, 2018 - 01:38 PM (IST)
ਜ਼ੀਰਾ ( ਅਕਾਲੀਆਂਵਾਲਾ ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਜਾ ਰਹੇ ਪੰਜਾਬ ਹਿੱਤ ਫੈਸਲਿਆਂ ਤੋਂ ਹਰੇਕ ਵਰਗ ਸੰਤੁਸ਼ਟ ਹੈ ਪਰ ਕਈ ਰਾਜਸੀ ਵਿਰੋਧੀ ਪਾਰਟੀਆਂ ਦੀ ਸ਼ਹਿ 'ਤੇ ਕੁਝ ਜੱਥੇਬੰਦੀਆਂ ਕੂਰ ਪ੍ਰਚਾਰ ਨਾਲ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ। ਉਸ 'ਤੇ ਲੋਕ ਵਿਸ਼ਵਾਸ ਨਹੀਂ ਕਰ ਰਹੇ। ਸਗੋਂ ਕੌਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਜਰੀਏ ਵੱਡੀ ਰਾਹਤ ਦਿੱਤੀ ਹੈ। ਇਹ ਵਿਚਾਰ ਯੂਥ ਕਾਂਗਰਸੀ ਆਗੂ ਕਰਨ ਬਰਾੜ ਮਹੀਆਂ ਵਾਲਾ ਅਤੇ ਯੂਥ ਆਗੂ ਬਲਕਾਰ ਸਿੰਘ ਸਰਾਂ ਵਕੀਲਾਂ ਵਾਲਾ ਨੇ ਜਗਬਾਣੀ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਦਸ ਸਾਲ ਸੱਤਾ 'ਤੇ ਰਹੀ। ਇਸ ਨੇ ਪੰਜਾਬ ਦੇ ਹਰ ਵਰਗ ਨੂੰ ਆਪਣੇ ਹਿੱਤਾ ਲਈ ਲਏ ਗਏ ਫੈਸਲਿਆਂ ਨਾਲ ਮਧੋਲਿਆ ਹੈ ਅਤੇ ਅੱਜ ਜਦ ਕੈਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫੀ ਰਾਹੀਂ ਕੁਝ ਭਾਰ ਹੌਲਾ ਕੀਤਾ ਹੈ ਤਾਂ ਅਕਾਲੀ ਦਲ ਨੂੰ ਇਹ ਫੈਸਲਾ ਵੀ ਹਾਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਜਥੇ. ਇੰਦਰਜੀਤ ਸਿੰਘ ਜ਼ੀਰਾ ਅਤੇ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਹਲਕੇ ਦੀ ਉੱਨਤੀ ਦੇ ਲਈ ਜੋ ਕਦਮ ਪੁੱਟੇ ਜਾ ਰਹੇ ਉਹ ਸ਼ਲਾਘਾਯੋਗ ਹਨ। ਇਸ ਮੌਕੇ ਹਰਦੇਵ ਸਿੰਘ ਸਾਬਕਾ ਸਰਪੰਚ, ਮੱਲ ਸਿੰਘ ਨੰਬਰਦਾਰ, ਦਰਸ਼ਨ ਸਿੰਘ ਸਿੱਧੂ ਆਦਿ ਹਾਜ਼ਰ ਸਨ।
