ਪਤਨੀ ਵੱਲੋਂ ਵਿਦੇਸ਼ ਨਾ ਬੁਲਾਉਣ ’ਤੇ ਨੌਜਵਾਨ ਨੇ ਲਿਆ ਫ਼ਾਹਾ

Saturday, May 31, 2025 - 11:14 AM (IST)

ਪਤਨੀ ਵੱਲੋਂ ਵਿਦੇਸ਼ ਨਾ ਬੁਲਾਉਣ ’ਤੇ ਨੌਜਵਾਨ ਨੇ ਲਿਆ ਫ਼ਾਹਾ

ਬਠਿੰਡਾ (ਸੁਖਵਿੰਦਰ) : ਸ਼ਕਤੀ ਵਿਹਾਰ ਕਾਲੋਨੀ ’ਚ ਪਤਨੀ ਵੱਲੋਂ ਪਤੀ ਨੂੰ ਵਿਦੇਸ਼ ਨਾ ਬਲਾਉਣ ’ਤੇ ਰਾਤ ਉਕਤ ਨੌਜਵਾਨ ਨੇ ਘਰ ਦੇ ਅੰਦਰ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਘਟਨਾ ਦੀ ਸੂਚਨਾ ਮਿਲਣ ’ਤੇ ਸੋਸਾਇਟੀ ਦੇ ਵਾਲੰਟੀਅਰ ਯਾਦਵਿੰਦਰ ਅਤੇ ਪੁਲਸ ਦੀਆਂ ਫਾਰੈਂਸਿਕ ਟੀਮਾਂ ਮੌਕੇ ’ਤੇ ਪਹੁੰਚੀਆਂ। ਪੁਲਸ ਪੜਤਾਲ ਤੋਂ ਬਾਅਦ ਸੰਸਥਾ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।

ਮ੍ਰਿਤਕ ਦੀ ਸ਼ਨਾਖਤ ਰਵਨੀਤ ਸਿੰਘ (32) ਪੁੱਤਰ ਅਮਰ ਸਿੰਘ ਵਜੋਂ ਹੋਈ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਰਵਨੀਤ ਦਾ ਵਿਆਹ ਸਾਲ 2018 ’ਚ ਹੋਇਆ ਸੀ। ਘਰ ਵੇਚਣ ਅਤੇ ਸੋਨੇ ਦੇ ਗਹਿਣੇ ਗਿਰਵੀ ਰੱਖਣ ਤੋਂ ਬਾਅਦ ਰਵਨੀਤ ਨੇ ਪਤਨੀ ਨੂੰ ਆਸਟ੍ਰੇਲੀਆ ਭੇਜ ਦਿੱਤਾ ਗਿਆ ਸੀ। ਪਤਨੀ ਨੇ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਰਵਨੀਤ ਨੂੰ ਉੱਥੇ ਵੀ ਬੁਲਾਉਣ ਦਾ ਵਾਅਦਾ ਕੀਤਾ ਸੀ ਪਰ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਰਵਨੀਤ ਦੀ ਪਤਨੀ ਨੇ ਰਵਨੀਤ ਨਾਲ ਸਾਰਾ ਸੰਪਰਕ ਖ਼ਤਮ ਕਰ ਦਿੱਤਾ।

ਇਸ ਤੋਂ ਬਾਅਦ ਰਵਨੀਤ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗ ਪਿਆ। ਰਾਤ ਰਵਨੀਤ ਨੇ ਘਰ ਦੇ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ ਫ਼ਾਹਾ ਲੈ ਲਿਆ। ਕਾਫੀ ਦੇਰ ਤੱਕ ਬਾਹਰ ਨਾ ਆਉਣ ’ਤੇ ਰਵਨੀਤ ਦੇ ਭਰਾਵਾਂ ਨੇ ਦਰਵਾਜ਼ਾ ਤੋੜਿਆ ਅਤੇ ਦੇਖਿਆ ਤਾਂ ਰਵਨੀਤ ਦੀ ਲਾਸ਼ ਫ਼ਾਹੇ ਨਾਲ ਲਟਕ ਰਹੀ ਸੀ। ਮੁੱਢਲੀ ਕਾਰਵਾਈ ਅਤੇ ਫਾਰੈਂਸਿਕ ਜਾਂਚ ਤੋਂ ਬਾਅਦ ਪੁਲਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News