ਭੇਤਭਰੇ ਹਾਲਾਤ ’ਚ ਨੌਜਵਾਨ ਨੇ ਫ਼ਾਹਾ ਲਾ ਕੇ ਕੀਤੀ ਖ਼ੁਦਕੁਸ਼ੀ

Tuesday, Apr 19, 2022 - 04:13 PM (IST)

ਭੇਤਭਰੇ ਹਾਲਾਤ ’ਚ ਨੌਜਵਾਨ ਨੇ ਫ਼ਾਹਾ ਲਾ ਕੇ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਰਾਜ) : ਕਾਕੋਵਾਲ ਰੋਡ ’ਤੇ ਰਹਿਣ ਵਾਲੇ ਨੌਜਵਾਨ ਨੇ ਭੇਤਭਰੇ ਹਾਲਾਤ ਵਿਚ ਫ਼ਾਹਾ ਲੈ ਕੇ ਖ਼ੁਦੁਕਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਅਮਨ (36) ਵੱਜੋਂ ਹੋਈ ਹੈ। ਸੂਚਨਾ ਤੋਂ ਬਾਅਦ ਪੁੱਜੀ ਥਾਣਾ ਬਸਤੀ ਜੋਧੈਵਾਲ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ।

ਏ. ਐੱਸ. ਆਈ. ਰਾਧੇ ਸ਼ਾਮ ਨੇ ਦੱਸਿਆ ਕਿ ਮ੍ਰਿਤਕ ਅਮਨ ਫੈਕਟਰੀ ’ਚ ਕੰਮ ਕਰਦਾ ਸੀ। ਉਸ ਦੀ ਪਤਨੀ ਆਪਣੇ ਘਰ ਗਈ ਸੀ। ਫਿਲਹਾਲ ਅਮਨ ਇਕੱਲਾ ਹੀ ਰਹਿ ਗਿਆ ਸੀ। ਅਮਨ ਦਾ ਭਰਾ ਕੰਮ ’ਤੇ ਗਿਆ ਸੀ, ਜਦ ਉਹ ਸ਼ਾਮ ਨੂੰ ਘਰ ਪੁੱਜਾ ਤਾਂ ਉਸ ਨੇ ਦੇਖਿਆ ਕਿ ਅਮਨ ਨੇ ਫ਼ਾਹਾ ਲਿਆ ਹੋਇਆ ਸੀ। ਉਸ ਨੇ ਤੁਰੰਤ ਨੇੜੇ ਦੇ ਲੋਕਾਂ ਨੂੰ ਬੁਲਾਇਆ ਅਤੇ ਸੂਚਨਾ ਪੁਲਸ ਨੂੰ ਦਿੱਤੀ।
 


author

Babita

Content Editor

Related News