ਨੌਜਵਾਨ ਨੇ ਫੇਸਬੁੱਕ ''ਤੇ ਲਾਈਵ ਹੋ ਕੇ ਪੀਤੀ ਜ਼ਹਿਰੀਲੀ ਦਵਾਈ, ਚਿੱਠੀ ''ਚ ਲਿਖਿਆ ਦਰਦ
Wednesday, Jul 29, 2020 - 02:43 PM (IST)
ਜ਼ੀਰਕਪੁਰ (ਮੇਸ਼ੀ) : ਬਲਟਾਣਾ ਵਿਖੇ ਇਕ ਨੌਜਵਾਨ ਵੱਲੋਂ ਫੇਸਬੁੱਕ ’ਤੇ ਲਾਈਵ ਹੋ ਕੇ ਜ਼ਹਿਰੀਲੀ ਦਵਾਈ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਨੌਜਵਾਨ ਨੂੰ ਨਾਜ਼ੁਕ ਹਾਲਤ 'ਚ ਚੰਡੀਗੜ੍ਹ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਬੀਜ ਘੋਟਾਲੇ ਮਗਰੋਂ 'ਜਿਪਸਮ' 'ਚ ਵੱਡੀਆਂ ਗੜਬੜੀਆਂ! ਸਰਕਾਰ ਨੇ ਮੰਗੀ ਰਿਪੋਰਟ
ਜਾਣਕਾਰੀ ਮੁਤਾਬਕ ਬਲਟਾਣਾ ਆਨੰਦ ਵਿਹਾਰ 'ਚ ਰਹਿੰਦੇ ਕ੍ਰਿਸ਼ਨ ਕੁਮਾਰ ਕਾਂਸਲ ਅਤੇ ਉਸ ਦੇ ਪੁੱਤਰਾਂ ਨੇ ਆਪਣੇ ਗੁਆਂਢੀ ਅਤੇ ਮੌਜੂਦਾ ਕੌਂਸਲਰ ’ਤੇ ਗੰਭੀਰ ਦੋਸ਼ ਲਾਉਂਦਿਆਂ ਦੱਸਿਆ ਕਿ ਉਹ ਆਪਣਾ ਮਕਾਨ ਬਣਾ ਰਹੇ ਸਨ ਤਾਂ ਕੰਧ ਦੇ ਮਸਲੇ ਨੂੰ ਲੈ ਕੇ ਗੁਆਂਢੀ ਵੱਲੋਂ ਤਕਰਾਰ ਦੌਰਾਨ ਪਿਤਾ ਕ੍ਰਿਸ਼ਨ ਕੁਮਾਰ ਨੂੰ ਜ਼ਖ਼ਮੀਂ ਕਰ ਦਿੱਤਾ ਸੀ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਪਰ ਪੁਲਸ ਅਤੇ ਨਗਰ ਕੌਂਸਲ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਦੇ ਵਿਰੋਧ 'ਚ ਉਨ੍ਹਾਂ ਦੇ ਬੇਟੇ ਪਰਾਗ ਕੌਂਸਲ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਆਪਣੇ ਗੁਆਂਢੀ ਸਤੀਸ਼ ਕੁਮਾਰ, ਅਜੇ ਕੁਮਾਰ, ਸੰਜੇ ਕੁਮਾਰ ਅਤੇ ਉਨ੍ਹਾਂ ਦੀ ਪਤਨੀਆਂ ਖ਼ਿਲਾਫ਼ ਇਕ ਲਿਖਿਆ ਪੱਤਰ ਹੱਥ 'ਚ ਫੜ੍ਹ ਕੇ ਜ਼ਹਿਰੀਲੀ ਦਵਾਈ ਪੀਤੀ ਹੈ, ਜਿਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਚੁੱਕ ਕੇ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ: ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, 3 ਕੁੜੀਆਂ ਸਮੇਤ 5 ਲੋਕ ਗ੍ਰਿਫ਼ਤਾਰ
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੁਆਂਢੀ ਸਤੀਸ਼ ਕੁਮਾਰ ਕਾਰਣ ਉਸ ਨੇ ਇਸ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਹੈ। ਨਗਰ ਕੌਂਸਲ ਵੱਲੋਂ ਉਨ੍ਹਾਂ ਨੂੰ ਐੱਮ. ਸੀ. ਦੇ ਪੈਰੀਂ ਹੱਥ ਲਾਉਣ ਤੱਕ ਮਜ਼ਬੂਰ ਕੀਤਾ ਗਿਆ, ਜਿਸ ਕਰ ਕੇ ਹੀ ਉਨ੍ਹਾਂ ਦੇ ਪੁੱਤਰ ਨੂੰ ਜ਼ਹਿਰੀਲੀ ਦਵਾਈ ਨਿਗਲ ਕੇ ਆਪਣਾ ਵਿਰੋਧ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਖੋਲ੍ਹਣ ਲਈ ਇਹ ਕਾਰਨਾਮਾ ਮਜ਼ਬੂਰਨ ਕਰਨਾ ਪਿਆ।
ਇਹ ਵੀ ਪੜ੍ਹੋ : ਸੁਰੇਸ਼ ਕੁਮਾਰ ਨੇ ਸੰਭਾਲਿਆ ਦਫ਼ਤਰ, ਕੁਰਸੀ 'ਤੇ ਬੈਠਦੇ ਹੀ ਮਿਲੀ ਅਹਿਮ ਜ਼ਿੰਮੇਵਾਰੀ