ਲੁਧਿਆਣਾ ''ਚ ਅਦਾਲਤ ਦੇ ਬਾਹਰ ਸ਼ਰੇਆਮ ਗੁੰਡਾਗਰਦੀ, ਵਿਆਹ ਦੀ ਗਵਾਹੀ ਦੇਣ ਆਇਆ ਨੌਜਵਾਨ ਲਹੂਲੁਹਾਨ

03/18/2017 5:43:18 PM

ਲੁਧਿਆਣਾ : ਸ਼ਹਿਰ ''ਚ ਅਦਾਲਤ ਦੇ ਬਾਹਰ ਸ਼ਰੇਆਮ ਗੁੰੰਡਾਗਰਦੀ ਦਾ ਨਾਚ ਕਰਦੇ ਹੋਏ ਕਿਸੇ ਦੇ ਵਿਆਹ ਦੀ ਗਵਾਹੀ ਦੇਣ ਆਏ ਨੌਜਵਾਨ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੰਕਜ ਨਾਮੀ ਨੌਜਵਾਨ ਅਦਾਲਤ ''ਚ ਕਿਸੇ ਦੇ ਵਿਆਹ ਦੀ ਗਵਾਹੀ ਦੇ ਕੇ ਪਰਤ ਰਿਹਾ ਸੀ, ਇਸੇ ਰੰਜਿਸ਼ ਕਾਰਨ ਉਥੇ ਪਹੁੰਚੇ ਕੁਝ ਵਿਅਕਤੀਆਂ ਨੇ ਪੰਕਜ ''ਤੇ ਹਥੌੜੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਪੰਕਜ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਮੌਕੇ ''ਤੇ ਮੌਜੂਦ ਲੋਕਾਂ ਵੱਲੋਂ ਐਂਬੂਲੈਂਸ ਬੁਲਾ ਕੇ ਪੰਕਜ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਵਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਪੰਕਜ ਦੇ ਹੋਸ਼ ''ਚ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। 

Babita Marhas

News Editor

Related News