ਬਿਹਾਰ ਤੋਂ ਗੈਰ-ਕਾਨੂੰਨੀ ਪਿਸਤੌਲ ਤੇ ਜ਼ਿੰਦਾ ਕਾਰਤੂਸ ਲਿਆਉਣ ਵਾਲਾ ਨੌਜਵਾਨ ਗ੍ਰਿਫ਼ਤਾਰ
Wednesday, Jul 16, 2025 - 09:52 AM (IST)

ਲੁਧਿਆਣਾ (ਗੌਤਮ) : ਜੀ. ਆਰ. ਪੀ. ਦੀ ਸੀ. ਆਈ. ਏ. ਵਿੰਗ ਦੀ ਟੀਮ ਨੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਦੌਰਾਨ ਬਿਹਾਰ ਤੋਂ ਗੈਰ-ਕਾਨੂੰਨੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਲੈ ਕੇ ਜਾਣ ਵਾਲੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਨੌਜਵਾਨ ਤੋਂ ਇਕ ਗੈਰ-ਕਾਨੂੰਨੀ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਪੁਲਸ ਨੇ ਮੁਲਜ਼ਮ ਵਿਰੁੱਧ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਮੁਲਜ਼ਮ ਦੀ ਪਛਾਣ ਸਾਜਨ ਕੁਮਾਰ (20), ਬਿਹਾਰ ਨਿਵਾਸੀ ਵਜੋਂ ਕੀਤੀ ਹੈ। ਸੀ. ਆਈ. ਏ. ਇੰਚਾਰਜ ਇੰਸ. ਜੀਵਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨਾਂ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ।
ਇਹ ਵੀ ਪੜ੍ਹੋ : ਨਗਰ ਨਿਗਮ ਦੀ ਸਖ਼ਤੀ! ਨਾਜਾਇਜ਼ ਉਸਾਰੀਆਂ ਲਈ ਬਿਲਡਿੰਗ ਇੰਸਪੈਕਟਰ, ਏ.ਟੀ.ਪੀਜ਼ ਹੋਣਗੇ ਜ਼ਿੰਮੇਵਾਰ
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੁਲਸ ਪਾਰਟੀ ਅਪਰਾਧਿਕ ਤੱਤਾਂ ਦੀ ਭਾਲ ’ਚ ਰੇਲਵੇ ਸਟੇਸ਼ਨ ’ਤੇ ਚੈਕਿੰਗ ਕਰ ਰਹੀ ਸੀ, ਜਦੋਂ ਉਨ੍ਹਾਂ ਦੀ ਟੀਮ ਚੈਕਿੰਗ ਦੌਰਾਨ ਢੰਡਾਰੀ ਵਾਲੇ ਪਾਸੇ ਜਾ ਰਹੀ ਸੀ ਤਾਂ ਮੁਲਜ਼ਮ ਪੁਲਸ ਪਾਰਟੀ ਨੂੰ ਦੇਖ ਕੇ ਭੱਜਣ ਲੱਗ ਪਿਆ। ਸ਼ੱਕ ਪੈਣ ’ਤੇ ਟੀਮ ਨੇ ਮੁਲਜ਼ਮ ਨੂੰ ਫੜ ਲਿਆ ਅਤੇ ਉਸ ਦੀ ਤਲਾਸ਼ੀ ਲਈ ਅਤੇ ਮੁਲਜ਼ਮ ਤੋਂ ਇਕ ਗੈਰ-ਕਾਨੂੰਨੀ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਜਾਂਚ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਪਿਸਤੌਲ ਕਿਸ ਮਕਸਦ ਲਈ ਲਿਆਇਆ ਸੀ ਅਤੇ ਕਿਥੋਂ ਲਿਆਇਆ ਸੀ। ਸ਼ੁਰੂਆਤੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸ ਨੇ ਇਕ ਨੌਜਵਾਨ ਤੋਂ ਪਿਸਤੌਲ 7000 ਰੁਪਏ ’ਚ ਖਰੀਦਿਆ ਸੀ। ਸ਼ੱਕ ਹੈ ਕਿ ਦੋਸ਼ੀ ਪਿਸਤੌਲ ਸਪਲਾਈ ਕਰਨ ਆਇਆ ਸੀ। ਫਿਲਹਾਲ, ਪੁਲਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8