ਹਾਈ ਵੋਲਟੇਜ ਤਾਰ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ

Monday, Mar 26, 2018 - 06:51 AM (IST)

ਹਾਈ ਵੋਲਟੇਜ ਤਾਰ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ

ਕਪੂਰਥਲਾ, (ਭੂਸ਼ਣ)- ਨਜ਼ਦੀਕੀ ਪਿੰਡ ਸੈਦਾਂ ਭੁਲਾਣਾ 'ਚ ਇਕ ਦਰਦਨਾਕ ਹਾਦਸੇ 'ਚ ਸ਼ਟਰਿੰਗ ਦਾ ਕੰਮ ਕਰ ਰਹੇ ਇਕ ਨੌਜਵਾਨ ਦੀ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ ।  ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਪੁੱਤਰ ਸਵ. ਗੁਰਚਰਨ ਸਿੰਘ  ਨਿਵਾਸੀ ਪਿੰਡ ਸੈਦੋਵਾਲ ਭੁਲਾਣਾ ਆਪਣੇ ਪਿੰਡ 'ਚ ਹੀ ਕੰਮ ਕਰ ਰਿਹਾ ਸੀ ਕਿ ਇਸ ਦੌਰਾਨ ਉਹ ਇਕਦਮ ਉਪਰੋਂ ਲੰਘ ਰਹੀ ਹਾਈ ਵੋਲਟੇਜ ਤਾਰ 'ਚ ਫਸ ਗਿਆ, ਜਿਸ ਕਾਰਨ ਗਗਨਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ । ਆਸ-ਪਾਸ ਦੇ ਲੋਕਾਂ ਨੇ ਗਗਨਦੀਪ ਸਿੰਘ ਦੀ ਲਾਸ਼ ਨੂੰ ਥੱਲੇ ਉਤਾਰ ਕੇ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਨੂੰ ਲੈ ਕੇ ਖੇਤਰ 'ਚ ਭਾਰੀ ਸ਼ੋਕ ਪਾਇਆ ਜਾ ਰਿਹਾ ਹੈ । 


Related News