ਬਾਬਿਆਂ ਨਾਲ ਲੈਂਟਰ ਪਵਾਉਣ ਗਏ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

Saturday, Sep 25, 2021 - 03:25 PM (IST)

ਬਾਬਿਆਂ ਨਾਲ ਲੈਂਟਰ ਪਵਾਉਣ ਗਏ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਚੋਗਾਵਾਂ (ਹਰਜੀਤ) - ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੋਹਾਲੀ ਵਿਖੇ ਇਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਨਿਸ਼ਾਨ ਸਿੰਘ ਪੁੱਤਰ ਹਰਭਜਨ ਸਿੰਘ ਵਜੋਂ ਹੋਈ ਹੈ, ਜੋ ਆਪਣੇ ਮਾਪਿਆ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਪਹਿਲਵਾਨੀ ਕਰਨ ਵਿੱਚ ਰੁਚੀ ਰੱਖਦਾ ਸੀ। ਜ਼ਿਕਰਯੋਗ ਹੈ ਕਿ ਨਿਸ਼ਾਨ ਸਿੰਘ ਜਿੱਥੇ ਦੋ ਭੈਣਾਂ ਦਾ ਭਰਾ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਉੱਥੇ ਕਰੀਬ 7 ਸਾਲ ਪਹਿਲਾਂ ਨਿਸ਼ਾਨ ਸਿੰਘ ਦੀ ਮਾਤਾ ਦੀ ਵੀ ਮੌਤ ਹੋ ਚੁੱਕੀ ਹੈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਦੇਸ਼ ’ਚ ਰਹਿੰਦੀ ਫੇਸਬੁੱਕ ਫਰੈਂਡ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਬੀਤੇ ਕਰੀਬ 6 ਮਹੀਨੇ ਪਹਿਲਾਂ ਤੋਂ ਕਾਰ ਸੇਵਾ ਵਾਲੇ ਬਾਬਿਆਂ ਨਾਲ ਗੁਰਦੁਆਰਾ ਸੰਗਤ ਪੁਰਾ ਚੱਕ ਮੁਕੰਦ ਵਿਖੇ ਸੇਵਾ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਮੁਕਤਸਰ ਨੇੜੇ ਪਿੰਡ ਹਰੀਕੇ ਕਲਾਂ ਵਿਖੇ ਗੁਰਦੁਆਰਾ ਸਾਹਿਬ ਵਿਖੇ ਬਾਬਿਆਂ ਨਾਲ ਲੈਂਟਰ ਪਵਾਉਣ ਲਈ ਗਿਆ ਸੀ। ਉਸ ਸਥਾਨ ’ਤੇ ਲੋਹੇ ਦਾ ਸਰੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗ ਜਾਣ ਕਾਰਨ ਨਿਸ਼ਾਨ ਸਿੰਘ ਸਮੇਤ ਚਾਰ ਨੌਜਵਾਨਾਂ ਨੂੰ ਜ਼ੋਰਦਾਰ ਕਰੰਟ ਲੱਗ ਗਿਆ, ਜਿਨ੍ਹਾਂ ਵਿਚੋਂ ਨਿਸ਼ਾਨ ਸਿੰਘ ਦੀ ਕੁਝ ਘੰਟਿਆਂ ਵਿੱਚ ਹੀ ਮੌਤ ਹੋ ਗਈ। ਬਾਕੀ ਦੇ ਤਿੰਨ ਨੌਜਵਾਨਾਂ ਦਾ ਭਾਲਾ ਰਣੀਕੇ, ਗੋਰੀ ਚੱਕ ਮੁਕੰਦ ਅਤੇ ਹਰਪਾਲ ਸਿੰਘ ਛਿੱਡਣ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ


author

rajwinder kaur

Content Editor

Related News