ਚਾਰ ਦਿਨ ਤੋਂ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ

Thursday, Sep 09, 2021 - 05:55 PM (IST)

ਚਾਰ ਦਿਨ ਤੋਂ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ’ਚੋਂ ਬਰਾਮਦ

ਗੜ੍ਹਸ਼ੰਕਰ (ਸ਼ੋਰੀ) : ਇੱਥੋਂ ਦੇ ਪਿੰਡ ਡਘਾਮ ਦੇ ਇਕ ਅਣਵਿਆਹੁਤਾ ਨੌਜਵਾਨ ਦੀ ਬਿਸਤ ਦੁਆਬ ਨਹਿਰ ਵਿਚੋਂ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਇਬਰਾਹੀਮਪੁਰ ਦੇ ਨਜ਼ਦੀਕ ਨਹਿਰ ਵਿਚ ਇਕ ਲਾਸ਼ ਨੂੰ ਕਿਸੇ ਰਾਹਗੀਰ ਨੇ ਜਦੋਂ ਦੇਖਿਆ ਤਾਂ ਉਸ ਨੇ ਪੁਲਸ ਨੂੰ ਇਸ ਸਬੰਧੀ ਇਤਲਾਹ ਦਿੱਤੀ। ਤਫਤੀਸ਼ ਅਫਸਰ ਮਨਜੀਤ ਲਾਲ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਆ ਕੇ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢਿਆ।

ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਪੁੱਤਰ ਸਤਪਾਲ ਵਾਸੀ ਪਿੰਡ ਡਘਾਮ ਉਮਰ ਕਰੀਬ 32 ਸਾਲ ਵਜੋਂ ਹੋਈ ਜੋ ਕਿ ਪਿਛਲੀ 6 ਸਤੰਬਰ ਤੋਂ ਘਰੋਂ ਲਾਪਤਾ ਸੀ। ਮ੍ਰਿਤਕ ਦੀ ਪਛਾਣ ਉਸ ਦੇ ਸਕੇ ਭਰਾ ਅਤੇ ਭੈਣ ਨੇ ਕੀਤੀ ਹੈ। ਇਥੇ ਇਹ ਦੱਸਣਯੋਗ ਹੈ ਕਿ ਮ੍ਰਿਤਕ ਸੰਦੀਪ ਕੁਮਾਰ ਘਰੋਂ ਮੋਟਰਸਾਈਕਲ ’ਤੇ ਗਿਆ ਸੀ ਜੋ ਕਿ ਨਹਿਰ ਦੇ ਆਸ ਪਾਸ ਤੋਂ ਕਿਤੋਂ ਵੀ ਬਰਾਮਦ ਨਹੀਂ ਹੋਇਆ ਹੈ।


author

Gurminder Singh

Content Editor

Related News