ਨਹਿਰ ''ਚੋਂ ਮਿਲੀ 20 ਸਾਲਾ ਨੌਜਵਾਨ ਦੀ ਲਾਸ਼, ਮਾਂ ਨੇ ਕਿਹਾ ਪ੍ਰੇਮ ਸੰਬੰਧਾਂ ''ਚ ਹੋਇਆ ਕਤਲ

Tuesday, Sep 29, 2020 - 11:32 AM (IST)

ਲੁਧਿਆਣਾ (ਰਾਜ) : ਬਾੜੇਵਾਲ ਰੋਡ ਸਥਿਤ ਸਿੱਧਵਾਂ ਨਹਿਰ 'ਚ ਇਕ ਨੌਜਵਾਨ ਦੀ ਲਾਸ਼ ਤਰਦੀ ਮਿਲੀ, ਜਿਸ ਨੂੰ ਦੇਖ ਕੇ ਇਲਾਕੇ ਵਿਚ ਦਹਿਸ਼ਤ ਫੈਲ ਗਈ। ਰਾਹਗੀਰਾਂ ਨੇ ਸੂਚਨਾ ਪੁਲਸ ਨੂੰ ਦਿੱਤੀ, ਜਿਸ 'ਤੇ ਥਾਣਾ ਪੀ. ਏ. ਯੂ. ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਮ੍ਰਿਤਕ ਦੀ ਪਛਾਣ ਆਰਤੀ ਚੌਕ ਸਥਿਤ ਕ੍ਰਿਸ਼ਨਾ ਨਗਰ ਦੇ ਰਹਿਣ ਵਾਲੇ ਸੋਨੂ (20) ਵਜੋਂ ਹੋਈ। ਗੋਤਾਖੋਰ ਦੀ ਮਦਦ ਨਾਲ ਪੁਲਸ ਨੇ ਲਾਸ਼ ਨਹਿਰ 'ਚੋਂ ਕੱਢੀ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ। ਉਸ ਦੀ ਕੁੱਟਮਾਰ ਕਰ ਕੇ ਨਹਿਰ ਵਿਚ ਸੁੱਟਿਆ ਗਿਆ ਹੈ। 

ਇਹ ਵੀ ਪੜ੍ਹੋ :  ਫਗਵਾੜਾ 'ਚ ਵੱਡੀ ਵਾਰਦਾਤ, ਜਿਮ ਜਾ ਰਹੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ

ਜਾਣਕਾਰੀ ਦਿੰਦੇ ਹੋਏ ਮਾਂ ਮਾਲਤੀ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਹਨ। ਸੋਨੂ ਛੋਟਾ ਹੈ, ਜੋ ਕਿ ਪ੍ਰਾਈਵੇਟ ਨੌਕਰੀ ਕਰਦਾ ਹੈ। ਸ਼ੁੱਕਰਵਾਰ ਦੀ ਸ਼ਾਮ ਨੂੰ ਉਹ ਆਪਣੇ ਇਕ ਦੋਸਤ ਨਾਲ ਸਕੂਟਰ 'ਤੇ ਗਿਆ ਸੀ। ਇਸ ਤੋਂ ਬਾਅਦ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਸੋਨੂ ਦੇ ਦੋਸਤ ਨੇ ਉਸ ਸਮੇਂ ਤਾਂ ਕੁਝ ਨਹੀਂ ਦੱਸਿਆ ਪਰ ਬਾਅਦ ਵਿਚ ਉਨ੍ਹਾਂ ਨੂੰ ਥਾਣਾ ਪੀ. ਏ. ਯੂ. ਤੋਂ ਪੁਲਸ ਮੁਲਾਜ਼ਮ ਦੀ ਕਾਲ ਆਈ ਸੀ। ਉਥੇ ਉਨ੍ਹਾਂ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਨਹਿਰ 'ਚ ਛਾਲ ਮਾਰ ਦਿੱਤੀ ਹੈ। ਉਸ ਦੀ ਐਕਟਿਵਾ ਅਤੇ ਮੋਬਾਇਲ ਪੁਲਸ ਨੇ ਬਰਾਮਦ ਕੀਤਾ ਹੈ। ਮਾਂ ਮਾਲਤੀ ਦਾ ਦੋਸ਼ ਹੈ ਕਿ ਉਸ ਦੇ ਬੇਟੇ ਦੇ ਇਕ ਕੁੜੀ ਨਾਲ ਪ੍ਰੇਮ ਸਬੰਧ ਸਨ। ਕੁੜੀ ਦੇ ਪਰਿਵਾਰ ਵਾਲੇ ਉਸ ਦੇ ਪੁੱਤ ਨੂੰ ਧਮਕਾ ਰਹੇ ਸਨ। ਉਸ ਦੇ ਬੇਟੇ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਨਹੀਂ ਕੀਤੀ। ਉਸ ਦਾ ਕਤਲ ਹੋਇਆ ਹੈ। ਉਸ ਨਾਲ ਕੁੱਟਮਾਰ ਕਰ ਕੇ ਉਸ ਨੂੰ ਨਹਿਰ ਵਿਚ ਸੁੱਟਿਆ ਗਿਆ ਹੈ।

PunjabKesari

ਇਹ ਵੀ ਪੜ੍ਹੋ : ਬੁਢਲਾਡਾ ਦੇ ਨੌਜਵਾਨ ਅਤੇ ਮਸ਼ਹੂਰ ਪੰਜਾਬੀ ਗਾਇਕ ਦਾ ਕੈਨੇਡਾ 'ਚ ਗੋਲ਼ੀਆਂ ਮਾਰ ਕੇ ਕਤਲ

ਉਧਰ, ਥਾਣਾ ਪੀ. ਏ. ਯੂ. ਦੀ ਵਧੀਕ ਐੱਸ. ਐੱਚ. ਓ. ਮਨਜਿੰਦਰ ਕੌਰ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਨੌਜਵਾਨ ਦੇ ਦੋਸਤ ਨੇ ਹੀ ਥਾਣੇ ਆ ਕੇ ਸੂਚਨਾ ਦਿੱਤੀ ਸੀ। ਇਸ ਤੋਂ ਬਾਅਦ ਉਹ ਨੌਜਵਾਨ ਦੇ ਦੋਸਤ ਨੂੰ ਲੈ ਕੇ ਮੌਕਾ ਦੇਖਣ ਗਏ ਸਨ, ਜਿੱਥੋਂ ਐਕਟਿਵਾ ਬਰਾਮਦ ਕੀਤੀ ਸੀ ਪਰ ਉਸ ਸਮੇਂ ਲਾਸ਼ ਦਾ ਕੁਝ ਪਤਾ ਨਹੀਂ ਲੱਗਾ। ਉਨ੍ਹਾਂ ਨੇ ਕੁਝ ਦੂਰ ਸਥਿਤ ਪੈਟਰੋਲ ਪੰਪ ਦੀ ਫੁਟੇਜ ਵੀ ਚੈੱਕ ਕੀਤੀ ਸੀ। ਉਸ 'ਤੇ ਨੌਜਵਾਨ ਐਕਟਿਵਾ ਵਿਚ ਤੇਲ ਪਵਾਉਂਦੇ ਹੋਏ ਨਜ਼ਰ ਆਏ ਸਨ ਅਤੇ ਬਾਅਦ ਵਿਚ ਨਹਿਰ ਦੇ ਕੋਲ ਗਏ ਸਨ। ਫਿਰ ਉਸੇ ਦਿਨ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਸੀ।

ਇਹ ਵੀ ਪੜ੍ਹੋ :  ਸਪਾ ਸੈਂਟਰ 'ਚ ਹੁੰਦੇ ਗੰਦੇ ਧੰਦਿਆਂ ਦਾ ਹੋਇਆ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

PunjabKesari

ਕੁੜੀ ਨੇ ਦੋ ਮਹੀਨੇ ਪਹਿਲਾਂ ਸੋਨੂ ਖਿਲਾਫ ਤੰਗ-ਪ੍ਰੇਸ਼ਾਨ ਕਰਨ ਦੀ ਦਿੱਤੀ ਸੀ ਸ਼ਿਕਾਇਤ
ਏ. ਡੀ. ਸੀ. ਪੀ.-3 ਸਮੀਰ ਵਰਮਾ ਦਾ ਕਹਿਣਾ ਹੈ ਕਿ ਮ੍ਰਿਤਕ ਸੋਨੂ ਦੇ ਪਰਿਵਾਰ ਵਾਲੇ ਇਕ ਕੁੜੀ 'ਤੇ ਦੋਸ਼ ਲਗਾ ਰਹੇ ਹਨ ਕਿ ਉਸ ਦੇ ਪਰਿਵਾਰ ਦੇ ਧਮਕਾਉਣ 'ਤੇ ਉਸ ਦੇ ਬੇਟੇ ਨੇ ਛਾਲ ਮਾਰੀ ਜਾਂ ਉਸ ਦਾ ਕਤਲ ਹੋਇਆ ਪਰ ਉਕਤ ਕੁੜੀ ਵੱਲੋਂ ਦੋ ਮਹੀਨੇ ਪਹਿਲਾਂ ਸੋਨੂ ਖ਼ਿਲਾਫ਼ ਪੁਲਸ 'ਚ ਸ਼ਿਕਾਇਤ ਦਿੱਤੀ ਸੀ ਕਿ ਸੋਨੂ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਉਸ ਸਮੇਂ ਪੁਲਸ ਵੱਲੋਂ ਸੋਨੂ ਨੂੰ ਸਮਝਾਇਆ ਵੀ ਸੀ। ਵਰਮਾ ਦਾ ਕਹਿਣਾ ਹੈ ਕਿ ਪਰਿਵਾਰ ਵਾਲਿਆਂ ਦੇ ਕਹਿਣ ਮੁਤਾਬਕ ਸੋਨੂ ਦੇ ਸਰੀਰ 'ਤੇ ਸੱਟ ਦੇ ਨਿਸ਼ਾਨ ਹਨ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨ ਸਪੱਸ਼ਟ ਹੋ ਜਾਣਗੇ।

ਇਹ ਵੀ ਪੜ੍ਹੋ :  ਵਿਆਹ ਕਰਵਾ ਕੇ ਕੈਨੇਡਾ ਗਈ ਲਾੜੀ ਨੇ ਬਦਲੇ ਰੰਗ, ਪਿੱਛੋਂ ਮੁੰਡੇ ਨੇ ਚੁੱਕ ਲਿਆ ਖ਼ੌਫਨਾਕ ਕਦਮ


Gurminder Singh

Content Editor

Related News