ਮੋਗਾ ’ਚ ਨੌਜਵਾਨ ਦੀ ਖੂਨ ਨਾਲ ਲੱਥਪਥ ਲਾਸ਼ ਮਿਲੀ, ਇਕ ਹਫ਼ਤੇ ਬਾਅਦ ਜਾਣਾ ਸੀ ਵਿਦੇਸ਼

Saturday, Dec 30, 2023 - 06:25 PM (IST)

ਮੋਗਾ ’ਚ ਨੌਜਵਾਨ ਦੀ ਖੂਨ ਨਾਲ ਲੱਥਪਥ ਲਾਸ਼ ਮਿਲੀ, ਇਕ ਹਫ਼ਤੇ ਬਾਅਦ ਜਾਣਾ ਸੀ ਵਿਦੇਸ਼

ਮੋਗਾ (ਕਸ਼ਿਸ਼) : ਸ਼ਨੀਵਾਰ ਸਵੇਰੇ ਮੋਗਾ ਦੇ ਪਿੰਡ ਧਲੇਕੇ ਦੇ ਡੇਰਾ ਪੰਜਪੀਰ ਨੇੜੇ ਪਿੰਡ ਧਲੇਕੇ ਵਾਸੀ 26 ਸਾਲਾ ਮਾਨਾ ਸਿੰਘ ਦੀ ਖੂਨ ਨਾਲ ਲੱਥਪਥ ਲਾਸ਼ ਮਿਲੀ। ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਮਾਨਾ ਸਿੰਘ ਮੋਗਾ ’ਚ ਕੱਪੜੇ ਦੀ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਇਕ ਹਫ਼ਤੇ ਬਾਅਦ ਉਸ ਨੇ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਜਾਣਾ ਸੀ ਪਰ ਅੱਜ ਸਵੇਰੇ ਉਸਦੀ ਲਾਸ਼ ਮਿਲੀ ਅਤੇ ਮਾਨਾ ਸਿੰਘ ਦੇ ਕਈ ਸੱਟਾਂ ਦੇ ਨਿਸ਼ਾਨ ਹਨ। ਜਿਸ ਕਾਰਨ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਜ਼ਾਹਿਰ ਕੀਤਾ ਹੈ ਕਿ ਸ਼ਾਇਦ ਕਿਸੇ ਨੇ ਉਸ ਦਾ ਕਤਲ ਕਰ ਦਿੱਤਾ ਹੈ। 

ਇਸ ਸਬੰਧੀ ਮਾਨਾ ਸਿੰਘ ਦੀ ਗੁਆਂਢੀ ਅਤੇ ਪੰਚਾਇਤ ਮੈਂਬਰ ਕਮਲਜੀਤ ਕੌਰ ਨੇ ਦੱਸਿਆ ਕਿ ਮਾਨਾ ਸਿੰਘ ਅੱਗੇ ਵੀ ਕਈ ਵਾਰ ਆਪਣੇ ਘਰ ਨਹੀਂ ਆਉਂਦਾ ਸੀ ਅਤੇ ਰਾਤ ਨੂੰ ਵੀ ਘਰ ਨਹੀਂ ਆਇਆ। ਸਵੇਰੇ ਉਸ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੇ ਕਈ ਸੱਟਾਂ ਦੇ ਨਿਸ਼ਾਨ ਹਨ। ਪੁਲਸ ਨੂੰ ਇਸ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਇਸ ਮਾਮਲੇ ਸਬੰਧੀ ਏ. ਐੱਸ. ਆਈ. ਚਮਕੌਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਉਸ ਨੇ ਦੱਸਿਆ ਕਿ ਮ੍ਰਿਤਕ ’ਤੇ ਕਈ ਸੱਟਾਂ ਦੇ ਨਿਸ਼ਾਨ ਹਨ। ਉਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ।


author

Gurminder Singh

Content Editor

Related News