ਨਹਿਰ ''ਚ ਧੱਕਾ ਦੇਣ ਕਾਰਣ ਨੌਜਵਾਨ ਦੀ ਮੌਤ, 2 ਨੌਜਵਾਨਾਂ ਵਿਰੁੱਧ ਮਾਮਲਾ ਦਰਜ
Friday, Aug 28, 2020 - 04:08 PM (IST)

ਅਬੋਹਰ (ਸੁਨੀਲ) : ਸਦਰ ਥਾਣਾ ਪੁਲਸ ਨੇ ਨਹਿਰ 'ਚ ਧੱਕਾ ਦੇਣ ਕਾਰਣ ਹੋਈ ਨੌਜਵਾਨ ਦੀ ਮੌਤ ਦੇ ਮਾਮਲੇ 'ਚ 2 ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਰਜਨਦੀਪ ਕੌਰ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਗੋਪੀਚੰਦ ਪੁੱਤਰ ਬਨਵਾਰੀ ਲਾਲ ਵਾਸੀ ਪਿੰਡ ਰਾਏਪੁਰਾ ਨੇ ਦੱਸਿਆ ਕਿ 21-7-20 ਨੂੰ ਕਰੀਬ 9.30 ਰਾਤ ਨੂੰ ਉਸਦੇ ਲੜਕੇ ਸੰਜੂ ਨੂੰ ਸਤੀਸ਼ ਕੁਮਾਰ ਪੁੱਤਰ ਚਿਮਨ ਲਾਲ, ਸੋਨੂੰ ਪੁੱਤਰ ਕ੍ਰਿਸ਼ਨ ਲਾਲ ਦੋਵੇਂ ਵਾਸੀ ਪਿੰਡ ਰਾਏਪੁਰਾ ਥਾਣਾ ਸਦਰ ਅਬੋਹਰ ਖੇਤ 'ਚੋਂ ਪਸ਼ੂ ਕੱਢਣ ਲਈ ਕਹਿ ਕੇ ਲੈ ਗਏ ਸੀ ਪਰੰਤੁ ਉਕਤ ਮੁਲਜ਼ਮਾਂ ਨੇ ਸੰਜੂ ਨੂੰ ਮਲੂਕਾ ਨਹਿਰ 'ਚ ਧੱਕਾ ਦੇ ਦਿੱਤਾ। ਜਿਸ ਕਾਰਣ ਸੰਜੂ ਦੀ ਮੌਤ ਹੋ ਗਈ। ਸਦਰ ਥਾਣਾ ਪੁਲਸ ਨੇ ਗੋਪੀਚੰਦ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਸਟੱਡੀ ਵੀਜ਼ਾ ਲਗਾ ਕੈਨੇਡਾ ਗਈ ਪਤਨੀ ਨੇ ਚਾੜ੍ਹਿਆ ਚੰਨ, ਉਹ ਹੋਇਆ ਜੋ ਸੋਚਿਆ ਨਾ ਸੀ
ਵਰਣਨਯੋਗ ਹੈ ਕਿ ਪਿੰਡ ਰਾਏਪੁਰਾ ਵਾਸੀ ਗੋਪੀਚੰਦ ਪੁੱਤਰ ਬਨਵਾਰੀ ਲਾਲ ਪਰਿਵਾਰ ਵਾਲਿਆਂ 'ਤੇ ਪਿੰਡਵਾਸੀਆਂ ਦੇ ਨਾਲ ਸਦਰ ਥਾਣਾ ਪੁਲਸ ਮੁਖੀ ਨੂੰ ਮਿਲੇ ਸੀ ਅਤੇ ਨਹਿਰ 'ਚ ਮਿਲੀ ਉਸਦੇ ਬੇਟੇ ਦੀ ਲਾਸ਼ ਦੇ ਮਾਮਲੇ 'ਚ ਜਾਂਚ ਕਰਦੇ ਹੋਏ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ। ਪੁਲਸ ਨੂੰ ਦਿੱਤੇ ਪ੍ਰਾਰਥਨਾ ਪੱਤਰ 'ਚ ਗੋਪੀਚੰਦ ਨੇ ਦੱਸਿਆ ਕਿ 21 ਜੁਲਾਈ 2020 ਨੂੰ ਉਸ ਦਾ ਪੁੱਤਰ 17 ਸਾਲਾ ਸੰਜੂ ਘਰੋਂ ਲਾਪਤਾ ਹੋ ਗਿਆ ਸੀ। ਜਿਸ ਦੀ ਲਾਸ਼ ਬਾਅਦ 'ਚ ਗੁੰਮਜਾਲ ਦੀਆਂ ਟੇਲਾਂ 'ਤੇ ਮਿਲੀ ਸੀ। ਥਾਣਾ ਖੂਈਆਂ ਸਰਵਰ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈਂਦੇ ਹੋਏ 174 ਦੀ ਕਾਰਵਾਈ ਕੀਤੀ ਸੀ ਪਰ ਉਨ੍ਹਾਂ ਸਦਰ ਥਾਣਾ ਪੁਲਸ ਨੂੰ ਕਥਿਤ ਤੌਰ 'ਤੇ ਆਪਣੇ ਲੜਕੇ ਦਾ ਕਤਲ ਬਾਰੇ ਦੱਸਦੇ ਹੋਏ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਇਹ ਵੀ ਪੜ੍ਹੋ : ਲਾਲ ਚੂੜਾ ਪਾ ਮੁੰਡੇ ਨਾਲ ਖੜ੍ਹੀ ਕੁੜੀ ਨੇ ਹੱਥ ਬੰਨ੍ਹ ਕੇ ਨਹਿਰ 'ਚ ਮਾਰੀ ਛਾਲ, ਘਟਨਾ ਦੇਖ ਕੰਬ ਗਏ ਲੋਕ