ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਨੌਜਵਾਨਾਂ ਨੂੰ ਰੋਕਿਆ ਤਾਂ ਏ. ਐੱਸ. ਆਈ. ਨੂੰ ਮਾਰਿਆ ਚਾਕੂ

Monday, Jan 30, 2023 - 05:10 AM (IST)

ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਨੌਜਵਾਨਾਂ ਨੂੰ ਰੋਕਿਆ ਤਾਂ ਏ. ਐੱਸ. ਆਈ. ਨੂੰ ਮਾਰਿਆ ਚਾਕੂ

ਚੰਡੀਗੜ੍ਹ (ਸੁਸ਼ੀਲ) : ਸ਼ਰਾਬ ਪੀ ਕੇ ਹੰਗਾਮਾ ਕਰ ਰਹੇ ਨੌਜਵਾਨ ਸੈਕਟਰ-46 ਸਥਿਤ ਸ਼ਰਾਬ ਠੇਕੇ ਕੋਲ ਏ. ਐੱਸ. ਆਈ. ਦੇ ਢਿੱਡ ਵਿਚ ਚਾਕੂ ਮਾਰ ਕੇ ਫਰਾਰ ਹੋ ਗਏ। ਕਾਂਸਟੇਬਲ ਨੇ ਭੱਜ ਰਹੇ ਇਕ ਹਮਲਾਵਰ ਨੂੰ ਫੜ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਏ. ਐੱਸ. ਆਈ. ਦਰਸ਼ਨ ਸਿੰਘ ਨੂੰ ਜੀ. ਐੱਮ. ਸੀ. ਐੱਚ.-32 ਵਿਚ ਦਾਖਲ ਕਰਵਾਇਆ।

ਇਹ ਖ਼ਬਰ ਵੀ ਪੜ੍ਹੋ : ਨਸ਼ਿਆਂ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਮਾਪਿਆਂ ਦੇ ਇਕਲੌਤੇ ਪੁੱਤ ਦੀ ਗਈ ਜਾਨ

ਏ. ਐੱਸ. ਆਈ. ਨੂੰ ਚਾਕੂ ਮਾਰਨ ਦੇ ਮਾਮਲੇ ਵਿਚ ਫੜੇ ਗਏ ਮੁਲਜ਼ਮ ਦੀ ਪਛਾਣ ਸੈਕਟਰ-29 ਨਿਵਾਸੀ ਅਮਨ ਵਜੋਂ ਹੋਈ। ਸੈਕਟਰ-34 ਥਾਣਾ ਪੁਲਸ ਨੇ ਅਮਨ ਸਮੇਤ ਚਾਰ ਨੌਜਵਾਨਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਪੁਲਸ ਅਮਨ ਦੀ ਨਿਸ਼ਾਨਦੇਹੀ ’ਤੇ ਫਰਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਦੁੱਖਦਾਈ ਖ਼ਬਰ : ਭਾਰਤੀ ਮੂਲ ਦੇ ਵਿਅਕਤੀ ਦੀ ਬ੍ਰਿਟੇਨ ਦੇ ਜੰਗਲੀ ਖੇਤਰ ’ਚੋਂ ਮਿਲੀ ਲਾਸ਼

ਸੈਕਟਰ-46 ਬੀਟ ਬਾਕਸ ’ਤੇ ਸੀ ਡਿਊਟੀ

ਸੈਕਟਰ-34 ਪੁਲਸ ਥਾਣੇ ਵਿਚ ਤਾਇਨਾਤ ਏ. ਐੱਸ. ਆਈ. ਦਰਸ਼ਨ ਦੀ ਡਿਊਟੀ ਸੈਕਟਰ-46 ਬੀਟ ਬਾਕਸ ’ਤੇ ਲੱਗੀ ਹੋਈ ਸੀ। ਸ਼ਨੀਵਾਰ ਰਾਤ ਉਹ ਕਾਂਸਟੇਬਲ ਦੇ ਨਾਲ ਗਸ਼ਤ ਕਰ ਰਹੇ ਸਨ। ਜਦੋਂ ਏ. ਐੱਸ. ਆਈ. ਸੈਕਟਰ-46 ਸਥਿਤ ਸ਼ਰਾਬ ਠੇਕੇ ਕੋਲ ਪਹੁੰਚੇ ਤਾਂ ਸ਼ਰਾਬ ਪੀ ਕੇ ਚਾਰ ਨੌਜਵਾਨ ਹੰਗਾਮਾ ਕਰ ਰਹੇ ਸਨ। ਏ. ਐੱਸ. ਆਈ. ਚਾਰੇ ਨੌਜਵਾਨਾਂ ਨੂੰ ਫੜ ਕੇ ਉਨ੍ਹਾਂ ਦੇ ਨਾਂ ਅਤੇ ਪਤੇ ਪੁੱਛਣ ਲੱਗੇ ਤਾਂ ਨੌਜਵਾਨ ਗਾਲ੍ਹਾਂ ਕੱਢਣ ਲੱਗ ਪਏ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਗੁਰਮਿੰਦਰ ਗੈਰੀ ਅਮਰੀਕਾ ਦੇ ਮੈਨਟੀਕਾ ਸ਼ਹਿਰ ਦੇ ਦੂਜੀ ਵਾਰ ਬਣੇ ਮੇਅਰ

ਏ. ਐੱਸ. ਆਈ. ਅਤੇ ਕਾਂਸਟੇਬਲ ਨੌਜਵਾਨਾਂ ਨੂੰ ਫੜਨ ਲੱਗੇ ਤਾਂ ਇਕ ਨੌਜਵਾਨ ਨੇ ਚਾਕੂ ਕੱਢ ਕੇ ਏ. ਐੱਸ. ਆਈ. ਦੇ ਢਿੱਡ ਵਿਚ ਮਾਰ ਦਿੱਤਾ ਅਤੇ ਸਾਰੇ ਭੱਜ ਗਏ। ਕਾਂਸਟੇਬਲ ਨੇ ਇਕ ਮੁਲਜ਼ਮ ਨੂੰ ਫੜ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਏ. ਐੱਸ. ਆਈ. ਨੂੰ ਹਸਪਤਾਲ ਵਿਚ ਦਾਖਲ ਕਰਵਾਇਆ, ਜਦੋਂਕਿ ਮੁਲਜ਼ਮ ਅਮਨ ਨੂੰ ਕਾਂਸਟੇਬਲ ਨੇ ਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ।

ਪੁਲਸ ਨੇ ਦੱਸਿਆ ਕਿ ਸ਼ਰਾਬ ਦੇ ਨਸ਼ੇ ਵਿਚ ਟੱਲੀ ਨੌਜਵਾਨਾਂ ਨੇ ਏ. ਐੱਸ. ਆਈ. ਦੇ ਢਿੱਡ ਵਿਚ ਚਾਕੂ ਮਾਰਿਆ ਸੀ। ਸੈਕਟਰ-34 ਥਾਣਾ ਪੁਲਸ ਨੇ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਸਪੈਸ਼ਲ ਟੀਮ ਬਣਾਈ ਹੈ। ਪੁਲਸ ਟੀਮਾਂ ਨੂੰ ਹਮਲਾਵਰਾਂ ਦਾ ਪਤਾ ਲੱਗ ਚੁੱਕਾ ਹੈ। ਉਨ੍ਹਾਂ ਦੇ ਘਰਾਂ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। 


author

Manoj

Content Editor

Related News