ਵਟਸਐਪ ''ਤੇ ਵੀਡੀਓ ਪਾ ਨੌਜਵਾਨ ਨੇ ਸੁਣਾਈ ਹੱਡ ਬੀਤੀ ਤੇ ਫਿਰ ਪੀਤਾ ਜ਼ਹਿਰ (ਵੀਡੀਓ)

10/06/2017 7:16:48 PM

ਮੋਗਾ (ਵਿਪਨ) : ਇਥੋਂ ਦੇ ਪ੍ਰੇਮ ਨਗਰ ਦੇ ਰਹਿਣ ਵਾਲੇ ਰਾਜੀਵ ਕੁਮਾਰ ਨਾਮਕ ਨੌਜਵਾਨ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਰਾਜੀਵ ਨੇ ਮੋਗਾ ਦੇ ਇਕ ਨਿੱਜੀ ਸਕੂਲ ਦੀ ਪ੍ਰਿੰਸੀਪਲ ਅਤੇ ਪੁਲਸ ਤੋਂ ਦੁਖੀ ਹੋ ਕੇ ਵਟਸਐਪ 'ਤੇ ਵੀਡੀਓ ਪਾ ਕੇ ਰੋਂਦੇ ਹੋਏ ਪਹਿਲਾਂ ਆਪਬੀਤੀ ਸੁਣਾਈ ਅਤੇ ਫਿਰ ਸੁਸਾਈਡ ਨੋਟ ਲਿਖ ਕੇ ਵੀ ਵਟਸਐਪ 'ਤੇ ਪਾ ਦਿੱਤਾ, ਇਸ ਤੋਂ ਬਾਅਦ ਰੋਹਿਤ ਨੇ ਜ਼ਹਿਰੀਲਾ ਕੀਟਨਾਸ਼ਕ ਪੀ ਲਿਆ। ਉਸ ਦਾ ਦੋਸ਼ ਹੈ ਕਿ ਸਕੂਲ ਵੱਲੋਂ ਫੀਸਾਂ ਵਧਾਏ ਜਾਣ ਕਰਕੇ ਕੇਸ ਕਰਨ ਤੋਂ ਬਾਅਦ ਸਕੂਲ ਪ੍ਰਸ਼ਾਸਨ ਨੇ ਉਸ ਨੂੰ ਝੂਠੇ ਮਾਮਲੇ 'ਚ ਫਸਾ ਦਿੱਤਾ ਅਤੇ ਪੁਲਸ ਨੇ ਵੀ ਉਸ ਨੂੰ ਕਾਫੀ ਪਰੇਸ਼ਾਨ ਕੀਤਾ।
ਦੂਜੇ ਪਾਸੇ ਇਸ ਮਾਮਲੇ ਬਾਰੇ ਜਦੋਂ ਸਕੂਲ ਦੀ ਪ੍ਰਿੰਸੀਪਲ ਤੋਂ ਪੁੱਛਿਆ ਗਿਆ ਤਾਂ ਉਸ ਨੇ ਰਾਜੀਵ ਨੂੰ ਹੀ ਦੋਸ਼ੀ ਠਹਿਰਾ ਦਿੱਤਾ ਅਤੇ ਕਿਹਾ ਕਿ ਉਹ ਸਕੂਲ ਦੇ ਸਟਾਫ ਨੂੰ ਮਾਨਸਿਕ ਤੌਰ 'ਤੇ ਕਾਫੀ ਤੰਗ-ਪ੍ਰੇਸ਼ਾਨ ਕਰਦਾ ਹੈ। ਉਧਰ ਪੁਲਸ ਨੇ ਵੀ ਰਾਜੀਵ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਫਿਲਹਾਲ ਰਾਜੀਵ ਦਾ ਇਲਾਜ ਮੋਗਾ ਦੇ ਨਿੱਜੀ ਹਸਪਤਾਲ 'ਚ ਚੱਲ ਰਿਹਾ ਹੈ ਤੇ ਉਹ ਖਤਰੇ ਤੋਂ ਬਾਹਰ ਹੈ। ਰਾਜੀਵ ਦੇ ਬੱਚੇ ਉਕਤ ਸਕੂਲ 'ਚ ਪੜ੍ਹਦੇ ਹਨ। ਇਸ ਮਾਮਲੇ 'ਚ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠ ਫਿਲਹਾਲ ਇਸ ਦਾ ਪਤਾ ਤਾਂ ਪੁਲਸ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।


Related News