ਮੰਗੇਤਰ ਨੂੰ ਮਿਲਣ ਗਏ ਨੌਜਵਾਨ ਦੀ ਸਹੁਰਿਆਂ ਵੱਲੋਂ ਕੁੱਟਮਾਰ, ਬੇਇੱਜ਼ਤੀ ਨਾ ਸਹਾਰਦਿਆਂ ਚੁੱਕਿਆ ਖੌਫ਼ਨਾਕ ਕਦਮ

Tuesday, May 10, 2022 - 09:28 PM (IST)

ਮੰਗੇਤਰ ਨੂੰ ਮਿਲਣ ਗਏ ਨੌਜਵਾਨ ਦੀ ਸਹੁਰਿਆਂ ਵੱਲੋਂ ਕੁੱਟਮਾਰ, ਬੇਇੱਜ਼ਤੀ ਨਾ ਸਹਾਰਦਿਆਂ ਚੁੱਕਿਆ ਖੌਫ਼ਨਾਕ ਕਦਮ

ਬੁਢਲਾਡਾ (ਬਾਂਸਲ) : ਮੰਗੇਤਰ ਨੂੰ ਮਿਲਣ ਗਏ ਨੌਜਵਾਨ ਦੀ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕਰਨ ’ਤੇ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਧਰਮਪੁਰਾ ਨੇ ਦੱਸਿਆ ਕਿ ਉਸ ਦੇ ਪੁੱਤਰ ਬੱਬੂ ਦੀ ਪਰਨੀਤ ਕੌਰ ਨਾਲ ਪੜ੍ਹਾਈ ਦੌਰਾਨ ਜਾਣ-ਪਛਾਣ ਹੋ ਗਈ। ਦੋਹਾਂ ਪਰਿਵਾਰਾਂ ਵੱਲੋਂ ਦੋਸਤੀ ਨੂੰ ਵਿਆਹ ’ਚ ਬਦਲਣ ਲਈ 3 ਮਾਰਚ 2022 ਨੂੰ ਮੰਗਣੀ ਕਰਦਿਆਂ ਸ਼ਗਨ ਪਾ ਦਿੱਤਾ ਗਿਆ।

ਇਹ ਵੀ ਪੜ੍ਹੋ : ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਚਿੱਟਾ ਪੀਣ ਨਾਲ 25 ਸਾਲਾ ਨੌਜਵਾਨ ਦੀ ਹੋਈ ਮੌਤ

ਇਸ ਦੌਰਾਨ 9 ਮਈ 2022 ਨੂੰ ਪਰਨੀਤ ਕੌਰ ਨੇ ਆਪਣੇ ਪੇਕੇ ਘਰ ਪਿੰਡ ਕੁਲਾਣਾ ਵਿਖੇ ਆਪਣੇ ਹੋਣ ਵਾਲੇ ਪਤੀ ਬੱਬੂ ਸਿੰਘ ਨੂੰ ਬੁਲਾਇਆ ਤਾਂ ਪਰ ਉਥੇ ਸਹੁਰੇ ਪਰਿਵਾਰ ਵੱਲੋਂ ਬੱਬੂ ਦੀ ਕੁੱਟਮਾਰ ਕਰ ਦਿੱਤੀ ਗਈ। ਇਸ ਦੌਰਾਨ ਬੱਬੂ ਨੇ ਆਪਣੀ ਬੇਇੱਜ਼ਤੀ ਨਾ ਸਹਾਰਦਿਆਂ ਜ਼ਹਿਰੀਲੀ ਚੀਜ਼ ਪੀ ਕੇ ਜੀਵਨ ਲੀਲਾ ਖ਼ਤਮ ਕਰ ਲਈ। ਸਿਟੀ ਪੁਲਸ ਬੁਢਲਾਡਾ ਨੇ ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਦੇ ਬਿਆਨਾਂ ’ਤੇ ਲੜਕੀ ਦੇ ਪਿਤਾ ਕੁਲਦੀਪ ਸਿੰਘ, ਲੜਕੀ ਦੀ ਮਾਤਾ ਰਾਜ ਕੌਰ, ਲੜਕੀ ਦੇ ਚਾਚੇ ਬੀਰ ਸਿੰਘ ਅਤੇ ਕਾਕਾ ਸਿੰਘ ਦੇ ਖ਼ਿਲਾਫ਼ ਧਾਰਾ 306 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਭੇਜ ਦਿੱਤੀ ਗਈ ਹੈ। ਐੱਸ. ਐੱਚ. ਓ. ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਉਪਰੋਕਤ ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਕਰੋੜਾਂ ਦੇ ਬਿੱਲ ਪੈਂਡਿੰਗ, ਡੀਜ਼ਲ ਸਪਲਾਈ ਰੁਕਣ ਨਾਲ ਬੱਸਾਂ ਖੜ੍ਹੀਆਂ ਹੋਣ ਦਾ ਖ਼ਤਰਾ ਮੰਡਰਾਉਣ ਲੱਗਾ


author

Manoj

Content Editor

Related News