ਵਿਆਹ ''ਤੇ ਗਿਆ ਨੌਜਵਾਨ ਪਾਣੀ ''ਚ ਰੁੜ੍ਹਿਆ, 4 ਦਿਨਾਂ ਬਾਅਦ ਮਿਲੀ ਮ੍ਰਿਤਕ ਦੇਹ

Tuesday, Jan 16, 2024 - 02:03 AM (IST)

ਵਿਆਹ ''ਤੇ ਗਿਆ ਨੌਜਵਾਨ ਪਾਣੀ ''ਚ ਰੁੜ੍ਹਿਆ, 4 ਦਿਨਾਂ ਬਾਅਦ ਮਿਲੀ ਮ੍ਰਿਤਕ ਦੇਹ

ਟਾਂਡਾ ਉੜਮੁੜ (ਪੰਡਿਤ)- ਪਿੰਡ ਆਲਮਪੁਰ ਨੇੜਿਓਂ ਕਾਲੀ ਵੇਈਂ ਵਿੱਚੋਂ ਦਸੂਹਾ ਪੁਲਸ ਨੇ ਅੱਜ ਦੁਪਹਿਰ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਜਿਸ ਦੀ ਪਛਾਣ ਜਗਤਾਰ ਸਿੰਘ ਉਰਫ ਕਾਕਾ ਪੁੱਤਰ ਪੂਰਨ ਸਿੰਘ ਵਾਸੀ ਗੋਰਸ਼ੀਆਂ ਦੇ ਰੂਪ ਵਿਚ ਹੋਈ ਹੈ। ਥੰਡਰ ਜੱਗਾ ਸਿੰਘ ਦੀ ਟੀਮ ਨੇ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਬਾਹਰ ਕਢਵਾਇਆ। ਜਿਸ ਤੋਂ ਬਾਅਦ ਉਸ ਦੀ ਸ਼ਿਨਾਖਤ ਮ੍ਰਿਤਕ ਵਿਅਕਤੀ ਦੇ ਭਰਾ ਅਵਤਾਰ ਸਿੰਘ ਨੇ ਕੀਤੀ।

ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਜਵਾਈ 'ਤੇ ਸਹੁਰਿਆਂ ਨੇ ਕੀਤਾ ਹਮਲਾ, ਲਗਾਏ ਗੰਭੀਰ ਦੋਸ਼

ਜਾਂਚ ਕਰ ਰਹੇ ਥਾਣੇਦਾਰ ਨੇ ਦੱਸਿਆ ਕਿ ਕਾਕਾ ਦੇ ਭਰਾ ਅਵਤਾਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦਾ ਭਰਾ 11 ਜਨਵਰੀ ਨੂੰ ਘਰੋਂ ਵਿਆਹ ਸਮਾਗਮ ਵਿਚ ਗਿਆ ਸੀ ਪਰੰਤੂ ਬਾਅਦ ਵਿਚ ਘਰ ਨਹੀਂ ਪਰਤਿਆ। ਉਨ੍ਹਾਂ ਉਸ ਦੀ ਭਾਲ ਕੀਤੀ ਪਰੰਤੂ ਅੱਜ ਉਸ ਦੀ ਲਾਸ਼ ਵੇਈਂ ਵਿਚੋਂ ਮਿਲੀ ਹੈ। ਉਸ ਦੇ ਮੁਤਾਬਿਕ ਉਸ ਦੇ ਭਰਾ ਦੀ ਮੌਤ ਬੇਈ ਵਿਚ ਤਿਲਕ ਕੇ ਡਿੱਗਣ ਕਾਰਨ ਹੋਈ ਹੈ। ਲਿਹਾਜ਼ਾ ਪੁਲਸ ਦੀ ਟੀਮ ਕਾਰਵਾਈ ਵਿਚ ਜੁਟੀ ਹੋਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News