ਸਤਲੁਜ ਦਰਿਆ 'ਚ ਨਹਾਉਂਦੇ ਸਮੇਂ ਇਕ ਨੌਜਵਾਨ ਦੀ ਮੌਤ, ਦੂਜੇ ਨੂੰ ਪਿੰਡ ਵਾਸੀਆਂ ਨੇ ਕੱਢਿਆ ਬਾਹਰ

Wednesday, Aug 24, 2022 - 01:17 AM (IST)

ਸਤਲੁਜ ਦਰਿਆ 'ਚ ਨਹਾਉਂਦੇ ਸਮੇਂ ਇਕ ਨੌਜਵਾਨ ਦੀ ਮੌਤ, ਦੂਜੇ ਨੂੰ ਪਿੰਡ ਵਾਸੀਆਂ ਨੇ ਕੱਢਿਆ ਬਾਹਰ

ਫਿਲੌਰ (ਭਾਖੜੀ) : ਸਤਲੁਜ ਦਰਿਆ 'ਚ ਨਹਾਉਣ ਗਏ 2 ਦੋਸਤਾਂ ’ਚੋਂ ਇਕ ਦੀ ਪਾਣੀ ਦੇ ਤੇਜ਼ ਵਹਾਅ ’ਚ ਡੁੱਬਣ ਕਾਰਨ ਮੌਤ ਹੋ ਗਈ, ਜਦੋਂਕਿ ਦੂਜੇ ਨੌਜਵਾਨ ਨੂੰ ਉੱਥੇ ਮੌਜੂਦ ਕੁਝ ਪਿੰਡ ਵਾਸੀਆਂ ਨੇ ਬਚਾ ਕੇ ਬਾਹਰ ਕੱਢ ਲਿਆ। ਮਿਲੀ ਸੂਚਨਾ ਮੁਤਾਬਕ ਨੇੜਲੇ ਪਿੰਡ ਛੋਅਲੇ ਬਜਾੜ ਦੇ ਰਹਿਣ ਵਾਲੇ 2 ਨੌਜਵਾਨ ਜਸਪ੍ਰੀਤ (21) ਤੇ ਉਸ ਦਾ ਦੋਸਤ ਵਿਸ਼ਾਲ (18) ਜੋ ਕਰੀਬੀ ਦੋਸਤ ਵੀ ਸਨ, ਪਸ਼ੂਆਂ ਲਈ ਸਤਲੁਜ ਦਰਿਆ ਦੇ ਨਾਲ ਖੜ੍ਹਾ ਘਾਹ ਕੱਟਣ ਲਈ ਦੁਪਹਿਰ ਨੂੰ ਚਲੇ ਗਏ। ਘਾਹ ਕੱਟਦੇ ਸਮੇਂ ਉਨ੍ਹਾਂ ਨੂੰ ਗਰਮੀ ਲੱਗੀ ਤਾਂ ਦੋਵੇਂ ਕੱਪੜੇ ਲਾਹ ਕੇ ਪਾਣੀ ’ਚ ਨਹਾਉਣ ਲੱਗ ਪਏ ਤਾਂ ਉਸੇ ਸਮੇਂ ਪਾਣੀ ਦਾ ਤੇਜ਼ ਵਹਾਅ ਵਿਸ਼ਾਲ ਨੂੰ ਆਪਣੇ ਨਾਲ ਖਿੱਚ ਕੇ ਲੈ ਗਿਆ।

ਖ਼ਬਰ ਇਹ ਵੀ : ਫਿਰ ਲਿਖੇ ਗਏ ਖ਼ਾਲਿਸਤਾਨੀ ਨਾਅਰੇ, ਉਥੇ ਬੰਬੀਹਾ ਗਰੁੱਪ ਨੇ ਗਾਇਕ ਮਨਕੀਰਤ ਨੂੰ ਦਿੱਤੀ ਧਮਕੀ, ਪੜ੍ਹੋ TOP 10

ਜਸਪ੍ਰੀਤ ਨੇ ਜਦੋਂ ਦੇਖਿਆ ਕਿ ਉਸ ਦਾ ਦੋਸਤ ਡੁੱਬ ਰਿਹਾ ਹੈ ਤਾਂ ਉਹ ਉਸ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਪਾਣੀ ਦਾ ਤੇਜ਼ ਵਹਾਅ ਉਸ ਨੂੰ ਵੀ ਆਪਣੇ ਨਾਲ ਖਿੱਚ ਕੇ ਲੈ ਗਿਆ। ਦਰਿਆ ’ਤੇ ਮੌਜੂਦ ਪਿੰਡ ਦੇ ਕੁਝ ਲੜਕਿਆਂ ਨੇ ਦੋਵਾਂ ਨੌਜਵਾਨਾਂ ਨੂੰ ਡੁੱਬਦੇ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਕੱਪੜੇ ਲਾਹ ਕੇ ਪਾਣੀ ’ਚ ਛਾਲ ਮਾਰ ਦਿੱਤੀ। ਕਿਸੇ ਤਰ੍ਹਾਂ ਹਿੰਮਤ ਕਰਕੇ ਉਹ ਜਸਪ੍ਰੀਤ ਨੂੰ ਸੁਰੱਖਿਅਤ ਬਾਹਰ ਕੱਢਣ ’ਚ ਕਾਮਯਾਬ ਹੋ ਗਏ, ਜਦੋਂਕਿ ਵਿਸ਼ਾਲ ਪਾਣੀ ਦੇ ਥੱਲੇ ਚਲਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਨਰਿੰਦਰ ਸਿੰਘ ਨੇ ਮੌਕੇ ’ਤੇ ਪੁੱਜੇ ਗੋਤਾਖੋਰਾਂ ਦੀ ਮਦਦ ਨਾਲ ਇਕ ਘੰਟੇ ਦੀ ਮਿਹਨਤ ਤੋਂ ਬਾਅਦ ਵਿਸ਼ਾਲ ਕੁਮਾਰ ਦੀ ਲਾਸ਼ ਬਰਾਮਦ ਕਰਕੇ ਬਾਹਰ ਕੱਢ ਲਈ। ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਗਰੀਬ ਪਰਿਵਾਰਾਂ ਨਾਲ ਸਬੰਧਿਤ ਸਨ, ਜੋ ਘਰ 'ਚ ਰੱਖੇ ਪਸ਼ੂਆਂ ਲਈ ਚਾਰਾ ਕੱਟਣ ਲਈ ਦਰਿਆ ’ਤੇ ਆਏ ਸਨ, ਜਿੱਥੇ ਨਹਾਉਂਦੇ ਸਮੇਂ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ : ਜਲਿਆਂਵਾਲਾ ਬਾਗ 'ਚ ਆਜ਼ਾਦੀ ਘੁਲਾਟੀਆਂ ਦੇ ਸਾਰੇ ਹਵਾਲੇ ਪੰਜਾਬੀ ਵਿੱਚ ਹੋਣੇ ਚਾਹੀਦੇ ਹਨ : ਵਿਕਰਮਜੀਤ ਸਾਹਨੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News