ਜਬਰ-ਜ਼ਨਾਹ ਮਾਮਲੇ ''ਚ ਨੌਜਵਾਨ ਨੂੰ 7 ਸਾਲ ਦੀ ਕੈਦ

Thursday, Mar 01, 2018 - 02:50 AM (IST)

ਜਬਰ-ਜ਼ਨਾਹ ਮਾਮਲੇ ''ਚ ਨੌਜਵਾਨ ਨੂੰ 7 ਸਾਲ ਦੀ ਕੈਦ

ਬਠਿੰਡਾ,   (ਬਲਵਿੰਦਰ)-  ਬਠਿੰਡਾ ਦੇ ਐਡੀਸ਼ਨਲ ਸੈਸ਼ਨ ਜੱਜ ਬਲਜਿੰਦਰ ਸਿੱਧੂ ਦੀ ਅਦਾਲਤ ਨੇ ਇਕ 14 ਸਾਲ ਦੀ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਨੌਜਵਾਨ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਥਾਣਾ ਕੈਨਾਲ ਬਠਿੰਡਾ ਪੁਲਸ ਨੇ ਪੀੜਤ ਲੜਕੀ ਦੀ ਦਾਦੀ ਦੇ ਬਿਆਨਾਂ 'ਤੇ 11 ਦਸੰਬਰ 2015 ਨੂੰ ਲਖਵੀਰ ਸਿੰਘ ਪੁੱਤਰ ਨਿੱਕਾ ਸਿੰਘ ਵਾਸੀ ਢਿੱਲੋਂ ਬਸਤੀ ਬਠਿੰਡਾ ਖਿਲਾਫ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ।  ਪੁਲਸ ਨੇ ਦਰਜ ਕਰਵਾਈ ਸ਼ਿਕਾਇਤ 'ਤੇ ਪੀੜਤਾ ਦੀ ਦਾਦੀ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਮੁਕਤਸਰ ਰਿਸ਼ਤੇਦਾਰੀ ਵਿਚ ਗਈ ਹੋਈ ਸੀ।  ਵਾਪਸ ਆਈ ਤਾਂ ਪੀੜਤ ਲੜਕੀ ਨੇ ਦੱਸਿਆ ਕਿ ਲਖਵੀਰ ਉਸ ਨਾਲ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਡਰਾ-ਧਮਕਾ ਕੇ ਜਬਰ-ਜ਼ਨਾਹ ਕਰਦਾ ਆ ਰਿਹਾ ਹੈ। ਪੁਲਸ ਨੇ ਇਸ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ। ਮਾਮਲੇ ਦੀ ਸੁਣਵਾਈ ਦੌਰਾਨ ਲੜਕੀ ਨੇ ਇਕ ਬੱਚੇ ਨੂੰ ਵੀ ਜਨਮ ਦਿੱਤਾ, ਜਿਸ ਦੀ ਡੀ. ਐੱਨ. ਏ. ਰਿਪੋਰਟ ਮੁਲਜ਼ਮ ਦੇ ਡੀ. ਐੱਨ. ਏ. ਨਾਲ ਮੇਲ ਖਾਂਦੀ ਹੈ। ਅਦਾਲਤ ਨੇ ਇਸ ਮਾਮਲੇ ਵਿਚ ਲਖਵੀਰ ਸਿੰਘ ਨੂੰ ਮੁਲਜ਼ਮ ਮੰਨਦਿਆਂ ਉਸ ਨੂੰ 7 


Related News