ਖੰਬੇ ਨਾਲ ਬੰਨ੍ਹ ਨੌਜਵਾਨ ਦਾ ਜਾਨਵਰਾਂ ਵਾਂਗ ਚਾੜ੍ਹਿਆ ਕੁਟਾਪਾ, ਵੀਡੀਓ ਵਾਇਰਲ

Monday, Oct 14, 2019 - 11:03 AM (IST)

ਫਾਜ਼ਿਲਕਾ (ਸੁਨੀਲ ਨਾਗਪਾਲ) - ਇਕ ਨੌਜਵਾਨ ਨੂੰ ਘਰ ਦੇ ਖੰਬੇ ਨਾਲ ਬੰਨ੍ਹ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬੜੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਹ ਵੀਡੀਓ ਫਾਜ਼ਿਲਕਾ ਦੇ ਪਿੰਡ ਸੀਤੋ ਗੁਨਾਂ ਦੀ ਹੈ, ਜਿੱਥੇ ਇਕ ਢਾਣੀ 'ਚ ਕਣਕ ਚੋਰੀ ਕਰਨ ਦੇ ਦੋਸ਼ 'ਚ ਨੌਜਵਾਨ ਨੂੰ ਜਾਨਵਰਾਂ ਦੀ ਤਰ੍ਹਾਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਦਾ ਕਸੂਰ ਇੰਨਾ ਸੀ ਕਿ ਉਸ ਨੇ ਕਣਕ ਦਾ ਗੱਟਾ ਚੋਰੀ ਕੀਤਾ ਸੀ ਅਤੇ ਮਕਾਨ ਮਾਲਕ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

PunjabKesari

ਮਾਲਕ ਅਤੇ ਨਾਲ ਦੇ ਸਾਥੀਆਂ ਨੇ ਨੌਜਵਾਨ ਨੂੰ ਪਿੱਲਰ ਨਾਲ ਬੰਨ੍ਹ ਕੇ ਜੰਮ ਕੇ ਕੁੱਟਿਆ ਅਤੇ ਉਸ ਦੀ ਫੋਨ 'ਤੇ ਵੀਡੀਓ ਬਣਾ ਲਈ, ਜੋ ਉਨ੍ਹਾਂ ਨੇ ਬਾਅਦ 'ਚ ਵਾਇਰਲ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੀ ਸੀਤੋ ਚੌਕੀ ਪੁਲਸ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਬੂਟਾ ਸਿੰਘ ਪੁੱਤਰ ਮੁਖਤਾਰ ਸਿੰਘ ਨਿਵਾਸੀ ਖੇਮਾ ਖੇੜਾ ਖਿਲਾਫ ਚੋਰੀ ਦਾ ਕੇਸ ਦਰਜ ਕਰ ਲਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਉਸ ਨੂੰ ਬੰਨ੍ਹ ਕੇ ਕੁੱਟਣ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਗੱਲ ਵੀ ਕਹੀ।


author

rajwinder kaur

Content Editor

Related News