ਦਸੂਹਾ ਦੇ ਨੌਜਵਾਨ ਬਿਕਰਮਜੀਤ ਸਿੰਘ ਦੀ ਬਹਿਰੀਨ 'ਚ ਮੌਤ

Wednesday, Nov 11, 2020 - 06:23 PM (IST)

ਦਸੂਹਾ ਦੇ ਨੌਜਵਾਨ ਬਿਕਰਮਜੀਤ ਸਿੰਘ ਦੀ ਬਹਿਰੀਨ 'ਚ ਮੌਤ

ਦਸੂਹਾ (ਝਾਵਰ) : ਬਲਾਕ ਦਸੂਹਾ ਦੇ ਪਿੰਡ ਬਲਹੱਡਾਂ ਦਾ ਨੌਜਵਾਨ ਬਿਕਰਮਜੀਤ ਸਿੰਘ ਜੋ ਰੋਜ਼ੀ ਰੋਟੀ ਦੀ ਭਾਲ ਵਿਚ ਬਹਿਰੀਨ ਗਿਆ ਸੀ ਦੀ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਪਾਤ ਹੋਇਆ। ਬਿਕਰਮਜੀਤ ਦੀ ਮੌਤ ਦੀ ਖਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਪੁੱਤਰ ਸਵਰਗਵਾਸੀ ਫੌਜਾ ਸਿੰਘ ਪਿੰਡ ਬਲਹੱਡਾ ਰੋਜ਼ੀ ਰੋਟੀ ਦੀ ਭਾਲ ਵਿਚ ਬਹਿਰੀਨ ਗਿਆ ਹੋਇਆ ਸੀ ਕਿ ਉੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਉਹ ਲਗਭਗ ਪਿਛਲੇ ਵੀਹ ਸਾਲ ਤੋਂ ਬਹਿਰੀਨ ਵਿਖੇ ਕੰਮ ਕਰ ਰਿਹਾ ਸੀ ।

ਇਹ ਵੀ ਪੜ੍ਹੋ :  ਦੀਵਾਲੀ ਤੋਂ ਪਹਿਲਾਂ ਉੱਜੜੀਆਂ ਪਰਿਵਾਰ ਦੀਆਂ ਖੁਸ਼ੀਆਂ, ਜੀਜੇ-ਸਾਲੀ ਦੀ ਇਕੱਠਿਆਂ ਮੌਤ

ਮ੍ਰਿਤਕ ਬਿਕਰਮਜੀਤ ਸਿੰਘ ਆਪਣੇ ਪਿੱਛੇ ਪਤਨੀ ਮਨਜੀਤ ਕੌਰ, ਪੁੱਤਰ ਕੰਵਲਪ੍ਰੀਤ ਸਿੰਘ ਅਤੇ ਧੀ ਜਸ਼ਨਪ੍ਰੀਤ ਕੌਰ ਨੂੰ ਛੱਡ ਗਿਆ ਹੈ। ਅੱਜ ਮ੍ਰਿਤਕ ਦੀ ਦੇਹ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਦਿੱਲੀ ਤੋਂ ਲਿਆਂਦੀ ਗਈ ਅਤੇ ਮ੍ਰਿਤਕ ਦੀ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ।

ਇਹ ਵੀ ਪੜ੍ਹੋ :  ਦੋ ਦਿਨ ਪਹਿਲਾਂ ਲਏ ਮੋਟਰਸਾਈਕਲ 'ਤੇ ਘੁੰਮਣ ਨਿਕਲੇ ਨੌਜਵਾਨ, ਵਾਪਰੀ ਹੋਣੀ ਨੇ ਦੋ ਪਰਿਵਾਰਾਂ 'ਚ ਪਵਾਏ ਕੀਰਣੇ


author

Gurminder Singh

Content Editor

Related News