ਮੋਬਾਇਲ ''ਤੇ ਅਸ਼ਲੀਲ ਗੱਲਾਂ ਤੇ ਮੈਸੇਜ ਕਰਨ ਦੇ ਮਾਮਲੇ ''ਚ ਨੌਜਵਾਨ ਗ੍ਰਿਫਤਾਰ
Wednesday, Feb 14, 2018 - 05:22 AM (IST)

ਜਲੰਧਰ, (ਮਹੇਸ਼)- 21 ਸਾਲ ਦੀ ਲੜਕੀ ਨਾਲ ਮੋਬਾਇਲ 'ਤੇ ਅਸ਼ਲੀਲ ਗੱਲਾਂ ਤੇ ਮੈਸੇਜ ਕਰਨ ਦੇ ਮਾਮਲੇ ਵਿਚ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਕਪੂਰਥਲਾ ਵਾਸੀ ਇਕ ਨਾਬਾਲਗ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਕਬੀਰ ਐਵੇਨਿਊ ਲੱਧੇਵਾਲੀ ਵਾਸੀ ਇਕ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਦੂਰ ਦੇ ਰਿਸ਼ਤੇ ਵਿਚ ਇਕ ਲੜਕਾ ਉਸ ਨਾਲ ਮੋਬਾਇਲ 'ਤੇ ਅਸ਼ਲੀਲ ਗੱਲਾਂ ਅਤੇ ਮੈਸੇਜ ਕਰ ਕੇ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਪੁਲਸ ਨੇ ਆਪਣੀ ਜਾਂਚ ਪੂਰੀ ਕਰਨ ਤੋਂ ਬਾਅਦ ਲੜਕੇ ਦੇ ਖਿਲਾਫ ਥਾਣਾ ਰਾਮਾ ਮੰਡੀ ਵਿਚ 12 ਫਰਵਰੀ ਨੂੰ ਮੁਕੱਦਮਾ ਨੰਬਰ 21 ਦੇ ਤਹਿਤ ਆਈ. ਪੀ. ਸੀ. ਦੀ ਧਾਰਾ 254 ਤੇ 506 ਦਾ ਕੇਸ ਦਰਜ ਕਰ ਲਿਆ। ਮੁਲਜ਼ਮ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਨਾਬਾਲਗ ਹੋਣ ਕਾਰਨ ਮੌਕੇ 'ਤੇ ਹੀ ਜ਼ਮਾਨਤ 'ਤੇ ਛੱਡ ਦਿੱਤਾ ਗਿਆ। ਸ਼ਿਕਾਇਤਕਰਤਾ ਲੜਕੀ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ।