ਬਿਮਾਰੀ ਤੋਂ ਪ੍ਰੇਸ਼ਾਨ 21 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Tuesday, Jan 05, 2021 - 01:55 PM (IST)

ਬਿਮਾਰੀ ਤੋਂ ਪ੍ਰੇਸ਼ਾਨ 21 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਟਾਂਡਾ ਉੜਮੜ (ਵਰਿੰਦਰ ਪੰਡਿਤ) : ਪਿੰਡ ਜੌੜਾ ਵਿਚ ਬੀਤੀ ਦੇਰ ਸ਼ਾਮ ਇਕ ਨੌਜਵਾਨ ਨੇ ਬਿਮਾਰੀ ਤੋਂ ਤੰਗ ਆ ਕੇ ਸਲਫਾਸ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰ ਲਈ । ਮਿ੍ਰਤਕ ਦੀ ਪਛਾਣ ਅਕਾਸ਼ਦੀਪ ਸਿੰਘ (21) ਪੁੱਤਰ ਰਾਮ ਲਾਲ ਦੇ ਰੂਪ ਵਿਚ ਹੋਈ ਹੈ । ਥਾਣੇਦਾਰ ਲੋਕ ਰਾਮ ਨੇ ਦੱਸਿਆ ਕਿ ਟਾਂਡਾ ਪੁਲਸ ਦੀ ਟੀਮ ਨੇ ਮਿ੍ਰਤਕ ਨੌਜਵਾਨ ਦੇ ਚਾਚਾ ਅਮਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕੀਤੀ ਹੈ ।

ਆਪਣੇ ਬਿਆਨ ਵਿਚ ਅਮਰਦੀਪ ਨੇ ਦੱਸਿਆ ਹੈ ਕਿ ਅਕਾਸ਼ਦੀਪ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਅਤੇ ਆਪਣੀ ਮਿਰਗੀ ਦੀ ਬਿਮਾਰੀ ਕਾਰਨ ਪ੍ਰੇਸ਼ਾਨ ਰਹਿੰਦਾ ਸੀ । ਇਸੇ ਪ੍ਰੇਸ਼ਾਨੀ ਦੇ ਚੱਲਦੇ ਉਸਨੇ ਬੀਤੀ ਦੇਰ ਸ਼ਾਮ ਸਲਫਾਸ ਨਿਗਲ ਲਈ। ਇਸ ਦੌਰਾਨ ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਮੁੱਢਲੀ ਡਾਕਟਰੀ ਮਦਦ ਦੇਣ ਉਪਰੰਤ ਜਲੰਧਰ ਦੇ ਹਸਪਤਾਲ ’ਚ ਲਿਜਾਇਆ ਜਾ ਰਿਹਾ ਸੀ ਪਰੰਤੂ ਉਸਦੀ ਮੌਤ ਹੋ ਗਈ । 


author

Gurminder Singh

Content Editor

Related News